ਪੰਜਾਬੀ ’ਵਰਸਿਟੀ ਦੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਨਵਾਂ ਕੋਰਸ ਸ਼ੁਰੂ
ਪੰਜ ਸਾਲਾ ਕੋਰਸ ’ਚ ਦਾਖ਼ਲੇ ਦੀ ਆਖ਼ਰੀ ਤਰੀਕ 23 ਮਈ
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
Advertisement
ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿੱਚ ਪੰਜ ਸਾਲਾ ਬੀਏ-ਐੱਮਏ (ਯੂਜੀ-ਪੀਜੀ) ਦੀ ਨਵੀਂ ਡਿਗਰੀ ਸ਼ੁਰੂ ਕੀਤੀ ਗਈ ਹੈ। ਵਿਭਾਗ ਦੀ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਇਹ ਪੰਜਾਬ ਦਾ ਇਕਲੌਤਾ ਵਿਭਾਗ ਹੈ, ਜਿੱਥੇ ਭਾਸ਼ਾ ਵਿਗਿਆਨ ਪੜ੍ਹਾਇਆ ਜਾਂਦਾ ਹੈ। ਵਿਭਾਗ ਵੱਲੋਂ ਸ਼ੁਰੂ ਕੀਤਾ 5 ਸਾਲਾ ਕੋਰਸ ਸਰਕਾਰੀ ਨੌਕਰੀਆਂ ਸਮੇਤ ਪ੍ਰਾਈਵੇਟ ਖੇਤਰ ’ਚ ਰੁਜ਼ਗਾਰ ਹਾਸਲ ਕਰਨ ਲਈ ਵੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਐੱਮ.ਏ, ਪੀਐੱਚ.ਡੀ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਲਈ ਡਿਪਲੋਮਾ ਕੋਰਸ ਪਹਿਲਾਂ ਹੀ ਚੱਲ ਰਹੇ ਹਨ ਪਰ ਸ਼ੁਰੂ ਕੀਤੇ ਇਸ ਨਵੇਂ ਕੋਰਸ ਦੇ ਪਾਠਕ੍ਰਮ ’ਚ ਮਸਨੂਈ ਬੌਧਿਕਤਾ (ਏਆਈ) ਬਾਰੇ ਵਿਸ਼ੇ ਵੀ ਸ਼ਾਮਲ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕੋਰਸ ’ਚ ਦਾਖ਼ਲੇ ਦੀ ਆਖ਼ਰੀ ਤਰੀਕ 23 ਮਈ ਹੈ ਅਤੇ ਇਸ ਡਿਗਰੀ ਲਈ ਬਾਰ੍ਹਵੀਂ ਪਾਸ ਕੋਈ ਵੀ ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ pupadmissions.ac.in ’ਤੇ ਬਿਨੈ-ਪੱਤਰ ਭਰ ਸਕਦਾ ਹੈ।
Advertisement
Advertisement
×