ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ’ਵਰਸਿਟੀ ਵੱਲੋਂ ‘ਐਂਟਰਪ੍ਰਨਿਉਰਸ਼ਿਪ ਮਾਈਂਡਸੈੱਟ’ ਦਾ ਪਾਠਕ੍ਰਮ ਲਾਗੂ

ਪੱਤਰ ਪ੍ਰੇਰਕ ਪਟਿਆਲਾ, 11 ਜੁਲਾਈ ਪੰਜਾਬੀ ਯੂਨੀਵਰਸਿਟੀ ਨੇ ਵੱਖ-ਵੱਖ ਕੋਰਸਾਂ ਵਿੱਚ ‘ਐਂਟਰਪ੍ਰਨਿਉਰਸ਼ਿਪ ਮਾਈਂਡਸੈੱਟ’ ਦਾ ਪਾਠਕ੍ਰਮ ਲਾਗੂ ਕਰ ਦਿੱਤਾ ਹੈ। ਇਹ 2025-26 ਦੇ ਮੌਜੂਦਾ ਸੈਸ਼ਨ ਤੋਂ ਯੂਨੀਵਰਸਿਟੀ ਦੇ ਕੈਂਪਸ, ਖੇਤਰੀ ਸੈਂਟਰਾਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਬੁਲਾਰੇ ਨੇ...
Advertisement

ਪੱਤਰ ਪ੍ਰੇਰਕ

ਪਟਿਆਲਾ, 11 ਜੁਲਾਈ

Advertisement

ਪੰਜਾਬੀ ਯੂਨੀਵਰਸਿਟੀ ਨੇ ਵੱਖ-ਵੱਖ ਕੋਰਸਾਂ ਵਿੱਚ ‘ਐਂਟਰਪ੍ਰਨਿਉਰਸ਼ਿਪ ਮਾਈਂਡਸੈੱਟ’ ਦਾ ਪਾਠਕ੍ਰਮ ਲਾਗੂ ਕਰ ਦਿੱਤਾ ਹੈ। ਇਹ 2025-26 ਦੇ ਮੌਜੂਦਾ ਸੈਸ਼ਨ ਤੋਂ ਯੂਨੀਵਰਸਿਟੀ ਦੇ ਕੈਂਪਸ, ਖੇਤਰੀ ਸੈਂਟਰਾਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ‘ਐਂਟਰਪ੍ਰਨਿਉਰਸ਼ਿਪ ਮਾਈਂਡਸੈੱਟ’ ਦਾ ਪਾਠਕ੍ਰਮ ਲਾਗੂ ਕੀਤਾ ਜਾਵੇ। ਵੀਸੀ ਡਾ. ਜਗਦੀਪ ਸਿੰਘ ਨੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਜਿਹੇ ਵਿੱਦਿਅਕ ਅਦਾਰਿਆਂ ਦਾ ਵਿਦਿਆਰਥੀ ਕੇਂਦਰਤ ਹੋਣਾ ਲਾਜ਼ਮੀ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਮਕਸਦ ਵਿਦਿਆਰਥੀਆਂ ਦੇ ਰੁਜ਼ਗਾਰ ਪ੍ਰਤੀ ਨਜ਼ਰੀਏ ਨੂੰ ਬਦਲਣ ਸਬੰਧੀ ਪ੍ਰੇਰਿਤ ਕਰਨਾ ਹੈ। ਪੰਜਾਬ ਸਰਕਾਰ ਦੀ ਐਡਵਾਈਜ਼ਰੀ ਅਨੁਸਾਰ ਇਹ 2-ਕਰੈਡਿਟ ਵਾਲ਼ਾ ਕੋਰਸ ਹੋਵੇਗਾ, ਜੋ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੇ ਬੀਟੈੱਕ (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ) ਅਤੇ ਬੀਟੈੱਕ ਐੱਮਬੀਏ (ਛੇ ਸਾਲਾ ਇੰਟੇਗ੍ਰੇਟਿਡ ਕੋਰਸ), ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨਜ਼ ਇੰਜਨੀਅਰਿੰਗ ਵਿਭਾਗ ਦੇ ਬੀਟੈੱਕ (ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ), ਬੀਟੈੱਕ (ਈਸੀਐੱਮ), ਸਿਵਲ ਇੰਜਨੀਅਰਿੰਗ ਦੇ ਬੀਟੈੱਕ (ਸਿਵਲ ਇੰਜਨੀਅਰਿੰਗ), ਮਕੈਨੀਕਲ ਇੰਜਨੀਅਰਿੰਗ ਦੇ ਬੀਟੈੱਕ (ਮਕੈਨੀਕਲ ਇੰਜਨੀਅਰਿੰਗ), ਬੀਟੈੱਕ ਐੱਮਬੀਏ (ਛੇ ਸਾਲਾ ਇੰਟੇਗ੍ਰੇਟਿਡ ਕੋਰਸ), ਯੂਨੀਵਰਸਿਟੀ ਸਕੂਲ ਆਫ ਅਪਲਾਈਡ ਮੈਨੇਜਮੈਂਟ ਦੇ ਐੱਮਬੀਏ (ਛੇ ਸਾਲਾ ਇੰਟੇਗ੍ਰੇਟਿਡ ਕੋਰਸ), ਕਾਮਰਸ ਵਿਭਾਗ ਦੇ ਬੀਕਾਮ ਅਤੇ ਐੱਮਕਾਮ (ਆਨਰਜ਼ ਪੰਜ ਸਾਲਾ ਇੰਟੇਗ੍ਰੇਟਿਡ ਕੋਰਸ) ਤੋਂ ਇਲਾਵਾ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਬੀਬੀਏ ਅਤੇ ਬੀਕਾਮ ਵਿੱਚ ਲਾਗੂ ਹੋਵੇਗਾ।

Advertisement