Punjab News ਜੀਐੱਨਡੀਯੂ ਦੇ ਉਪ ਕੁਲਪਤੀ ਡਾ.ਕਰਮਜੀਤ ਸਿੰਘ ਨੂੰ ਮਿਲਿਆ ਪੰਜਾਬੀ ਯੂਨੀਵਰਸਿਟੀ ਦਾ ਵਧੀਕ ਚਾਰਜ
ਡਾ.ਅਰਵਿੰਦ ਦੇ ਪਿਛਲੇ ਸਾਲ ਸੇਵਾਮੁਕਤ ਹੋਣ ਮਗਰੋਂ ਖਾਲੀ ਪਿਆ ਸੀ ਅਹੁਦਾ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਫਰਵਰੀ
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਯਾਦ ਰਹੇ ਕਿ ਪਿਛਲੇ ਸਾਲ ਉਪ ਕੁਲਪਤੀ ਵਜੋਂ ਡਾ. ਅਰਵਿੰਦ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਆਈਏਐੱਸ ਅਧਿਕਾਰੀ ਕੇ.ਕੇ ਯਾਦਵ ਨੂੰ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਾ ਚਾਰਜ ਦਿੱਤਾ ਸੀ। ਹਾਲਾਂਕਿ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰਨਾਂ ਵੱਲੋਂ ਰੈਗੂਲਰ ਵੀਸੀ ਦੀ ਨਿਯੁਕਤੀ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਸੀ। ਅਜੇ ਵੀ ਭਾਵੇਂ ਨਿਯਮਤ ਉਪ ਕੁਲਪਤੀ ਦੀ ਤਾਇਨਾਤੀ ਤਾਂ ਨਹੀਂ ਹੋਈ, ਪਰ ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਦਾ ਵਾਧੂ ਚਾਰਜ ਦੇ ਦਿੱਤਾ ਹੈ।
Advertisement
×