ਜਨਤਕ ਜਥੇਬੰਦੀਆਂ ਵੱਲੋਂ ਪੁਤਲਾ ਫੂਕ ਮੁਜ਼ਾਹਰਾ
ਸੈਂਟਰਲ ਵਾਲਮੀਕਿ ਸਭਾ ਇੰਡੀਆ, ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਤੇ ਵਾਲਮੀਕਿ ਧਰਮ ਸਭਾ ਲਹੌਰੀ ਗੇਟ ਪਟਿਆਲਾ ਸਮੇਤ ਹੋਰ ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਡੀ.ਜੀ.ਪੀ ਦਾ ਪੁਤਲਾ ਫੂਕਦਿਆਂ...
ਸੈਂਟਰਲ ਵਾਲਮੀਕਿ ਸਭਾ ਇੰਡੀਆ, ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਤੇ ਵਾਲਮੀਕਿ ਧਰਮ ਸਭਾ ਲਹੌਰੀ ਗੇਟ ਪਟਿਆਲਾ ਸਮੇਤ ਹੋਰ ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਏਡੀਜੀਪੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਡੀ.ਜੀ.ਪੀ ਦਾ ਪੁਤਲਾ ਫੂਕਦਿਆਂ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਰਾਜੇਸ਼ ਘਾਰੂ, ਵਿਨੈ ਪਰੋਚੇ, ਸੋਨੂੰ ਸੰਗਰ, ਨਰੇਸ਼ ਬੌਬੀ ਅਤੇ ਜਤਿੰਦਰ ਕੁਮਾਰ ਪ੍ਰਿੰਸ ਆਦਿ ਆਗੂਆ ਨੇ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰਿਆਣਾ ਦੇ 2001 ਬੈਚ ਦੇ ਆਈ ਪੀ ਐੱਸ ਏ.ਡੀ.ਜੀ.ਪੀ. ਪੂਰਨ ਕੁਮਾਰ ਨੂੰ ਹਰਿਆਣਾ ਦੇ ਡੀ ਜੀ ਪੀ ਅਤੇ ਰੋਹਤਕ ਦੇ ਐੱਸ ਪੀ ਸਮੇਤ ਹੋਰਨਾਂ ਵੱਲੋਂ ਜਾਤੀ ਭੇਦ ਭਾਵ ਅਤੇ ਘਿਰਣਾ ਦਾ ਸ਼ਿਕਾਰ ਬਣਾਇਆ ਗਿਆ। ਇਨ੍ਹਾਂ ਅਧਿਕਾਰੀਆਂ ਤੋਂ ਤੰਗ ਆ ਕੇ ਹੀ ਪੂਰਨ ਕੁਮਾਰ ਨੇ ਮੌਤ ਨੂੰ ਗਲ਼ੇ ਲਗਾਇਆ। ਇਸ ਮੌਕੇ ਮੰਗ ਕੀਤੀ ਗਈ ਪੂਰਨ ਕੁਮਾਰ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੰਕਜ ਆਦੀਵਾਲ, ਰਮਨ ਕਲਿਆਣ, ਰਵਿੰਦਰ ਕੁਮਾਰ, ਚੰਦਰ ਕਲਿਆਣ, ਲੱਕੀ ਕਲਿਆਣ, ਸੰਜੇ ਟਾਂਕ ਤੇ ਵਿਜੇ ਸ਼ਾਹ ਆਦਿ ਹਾਜ਼ਰ ਸਨ।