DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਬਲਬੀਰ ਸਿੰਘ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਲੋਕਾਂ ਤੋਂ ਨਸ਼ਾ ਮੁਕਤੀ ਯਾਤਰਾ ਕੱਢ ਕੇ ਨਸ਼ਾ ਖ਼ਤਮ ਕਰਨ ਲਈ ਸਹਿਯੋਗ ਮੰਗਿਆ। ਵਾਰਡ ਨੰਬਰ-2 ਤੋਂ 6 ਆਦਰਸ਼ ਕਲੋਨੀ, ਦਸਮੇਸ਼ ਨਗਰ, ਸਿੱਧੂ ਕਾਲੋਨੀ, ਦੀਪ ਨਗਰ, ਸਪਰਿੰਗ ਡੇਲ...
  • fb
  • twitter
  • whatsapp
  • whatsapp
featured-img featured-img
ਲੋਕਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਉਂਦੇ ਹੋਏ ਡਾ. ਬਲਬੀਰ ਸਿੰਘ।
Advertisement

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਲੋਕਾਂ ਤੋਂ ਨਸ਼ਾ ਮੁਕਤੀ ਯਾਤਰਾ ਕੱਢ ਕੇ ਨਸ਼ਾ ਖ਼ਤਮ ਕਰਨ ਲਈ ਸਹਿਯੋਗ ਮੰਗਿਆ। ਵਾਰਡ ਨੰਬਰ-2 ਤੋਂ 6 ਆਦਰਸ਼ ਕਲੋਨੀ, ਦਸਮੇਸ਼ ਨਗਰ, ਸਿੱਧੂ ਕਾਲੋਨੀ, ਦੀਪ ਨਗਰ, ਸਪਰਿੰਗ ਡੇਲ ਪਬਲਿਕ ਸਕੂਲ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਲੋਕਾਂ ਕੋਲੋਂ ਸਾਥ ਮੰਗਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਖ਼ਤਮ ਕਰਨਾ ਸਾਡੀਆਂ ਨਸਲਾਂ ਦੇ ਭਵਿੱਖ ਲਈ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਕੋਹੜ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਵੇਲਾ ਨਸ਼ਿਆਂ ਵਿਰੁੱਧ ਯੁੱਧ ਦਾ ਹੈ ਅਤੇ ਇਸ ਵਿੱਚ ਵੀ ਜਿੱਤ ਆਪਣੀ ਹੋਣੀ ਹੈ, ਬਸ ਲੋੜ ਤੁਹਾਡੇ ਸਾਥ ਦੀ ਹੈ। ਡਾ. ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਲੜਾਈ ਲਈ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੇ ਨਤੀਜੇ ਬਹੁਤ ਵਧੀਆ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਾਥ ਆਪ ਮੁਹਾਰਾ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਡਟਣ ਦੀ ਸਹੁੰ ਵੀ ਚੁਕਾਈ।

ਸਿਹਤ ਮੰਤਰੀ ਨੇ ਇਸ ਮੌਕੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤਾਂ, ਨੰਬਰਦਾਰਾਂ, ਡਿਫੈਂਸ ਕਮੇਟੀਆਂ ਨੂੰ ਸਮੂਹਿਕ ਤੌਰ ’ਤੇ ਨਸ਼ਿਆਂ ਵਿਰੁੱਧ ਹਲਫ਼ ਦਿਵਾਉਂਦਿਆਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਉਨ੍ਹਾਂ ਦੇ ਸਹਿਯੋਗ ਨਾਲ ਇਸ ਯੁੱਧ ਵਿੱਚ ਵੀ ਫ਼ਤਿਹ ਹਾਸਲ ਕਰਨ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਅੱਜ ਦੀਆਂ ਨਸ਼ਾ ਮੁਕਤੀ ਯਾਤਰਾ ਰੈਲੀਆਂ ਵਿੱਚ ਐੱਮਸੀ, ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਇੰਚਾਰਜ ਕੇਵਲ ਬਾਵਾ, ਐੱਮਸੀ ਜਤਿੰਦਰ ਕੌਰ, ਐੱਮਸੀ ਮਨਦੀਪ ਸਿੰਘ ਵਿਰਦੀ, ਐੱਮਸੀ ਦੇਵਿੰਦਰ ਕੌਰ, ਐੱਮਸੀ ਜਸਬੀਰ ਸਿੰਘ ਗਾਂਧੀ, ਇਨਾਇਤ ਅਲੀ, ਬਲਾਕ ਪ੍ਰਧਾਨ ਲਾਲ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਮਨਿੰਦਰ ਸਿੰਘ, ਖ਼ੁਸ਼ਹਾਲ ਸਿੰਘ, ਕਮਲੇਸ਼ ਬਾਵਾ, ਰਾਕੇਸ਼ ਕੁਮਾਰ, ਸੀਐੱਮ ਸੈਣੀ, ਪ੍ਰੀਤਮ ਸਿੰਘ, ਗੁਰਮੇਲ ਸਿੰਘ ਸੋਹੀ, ਚਰਨਜੀਤ ਸਿੰਘ ਐੱਸਕੇ , ਚੰਦਰੇਸ਼ ਯਾਦਵ, ਮਲਕੀਤ ਸਿੰਘ ਖੱਟੜਾ, ਗੁਰਮੀਤ ਸਿੰਘ, ਮੁੱਲਾ ਸਿੰਘ, ਸੁਰਜੀਤ ਸਿੰਘ, ਰਾਧਾ ਰਾਣੀ, ਜਸਪ੍ਰੀਤ ਸਿੰਘ , ਗਗਨ ਭੰਗੂ, ਮਨਜੀਤ ਸਿੰਘ, ਭੁਪਿੰਦਰ ਸਿੰਘ ਮੋਨੂੰ, ਅਤੇ ਅਵਤਾਰ ਸਿੰਘ ਕੈਂਥ ਸ਼ਾਮਲ ਸਨ।

Advertisement

Advertisement
×