ਪੀ ਐੱਸ ਯੂ ਵੱਲੋਂ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ
ਪੰਜਾਬੀ ਯੂਨੀਵਰਸਿਟੀ ’ਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਅਜੋਕੇ ਸਮੇਂ ਵਿੱਚ ਭਗਤ ਸਿੰਘ ਨੂੰ ਯਾਦ ਕਰਨ ਦੇ ਮਾਅਨੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਸੈਮੀਨਾਰ ਦੇ ਮੁੱਖ ਬੁਲਾਰੇ ਮਾਨਵਜੋਤ (ਸੰਪਾਦਕ-ਲਲਕਾਰ) ਸਨ। ਸ਼ੁਰੂਆਤ ਸ਼ਹੀਦ ਨੂੰ...
ਪੰਜਾਬੀ ਯੂਨੀਵਰਸਿਟੀ ’ਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਅਜੋਕੇ ਸਮੇਂ ਵਿੱਚ ਭਗਤ ਸਿੰਘ ਨੂੰ ਯਾਦ ਕਰਨ ਦੇ ਮਾਅਨੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ। ਸੈਮੀਨਾਰ ਦੇ ਮੁੱਖ ਬੁਲਾਰੇ ਮਾਨਵਜੋਤ (ਸੰਪਾਦਕ-ਲਲਕਾਰ) ਸਨ। ਸ਼ੁਰੂਆਤ ਸ਼ਹੀਦ ਨੂੰ ਸ਼ਰਧਾਂਜਲੀ ਨਾਲ ਹੋਈ। ਇਸ ਮਗਰੋਂ ਨਵਨੀਤ ਨੇ ਕਵਿਤਾ ‘ਅਸੀਂ ਲੜਾਂਗੇ ਸਾਥੀ’, ਹਰਮਨ ਨੇ ‘24 ਸਾਲਾ ਗੱਭਰੂ’, ਤੇਜਸਵਿਨੀ ਨੇ ‘ਜਗਾ ਦੇ ਮੋਮਬੱਤੀਆਂ’, ਅਤੇ ਮੌਸਮ ਨੇ ‘ਆਸ ਰੱਖਦੇ ਹਨ’ ਕਵਿਤਾਵਾਂ ਪੜ੍ਹੀਆਂ। ਮਾਨਵਜੋਤ ਨੇ ਕਿਹਾ ਕਿ ਹਕੂਮਤਾਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਦੀਆਂ ਹਨ, ਪਰ ਉਹ ਸਮਾਜਵਾਦ ਦੇ ਉਨ੍ਹਾਂ ਦੇ ਸੁਪਨੇ ਨੂੰ ਲੁਕਾਉਂਦੀਆਂ ਹਨ। 23 ਸਾਲਾਂ ਦਾ ਇਹ ਨੌਜਵਾਨ ਅੱਜ ਵੀ ਦਿਲਾਂ ਵਿੱਚ ਜਿਊਂਦਾ ਹੈ ਅਤੇ ਉਸ ਦੇ ਵਿਚਾਰ ਅਜੋਕੇ ਜ਼ਾਲਮ ਸਰਮਾਏਦਾਰਾ ਪ੍ਰਬੰਧ ਖਿਲਾਫ਼ ਲੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਯਾਦ ਕਰਨਾ ਕਿਰਤੀ ਲੋਕਾਂ ਦੀ ਮੁਕਤੀ ਲਈ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਹੈ। ਆਜ਼ਾਦੀ ਸਿਰਫ਼ ਧਨਾਢਾਂ ਲਈ ਹੋਈ ਹੈ, ਜਿਵੇਂ ਭਗਤ ਸਿੰਘ ਨੇ ਕਿਹਾ ਸੀ ਅਤੇ ਦੇਸ਼ ਵਿੱਚ ਅੱਜ ਵੀ ਅਮੀਰੀ-ਗਰੀਬੀ ਦਾ ਪਾੜਾ ਵਧਿਆ ਹੈ। ਉਨ੍ਹਾਂ ਨੇ ਭਗਤ ਸਿੰਘ ਦੇ ਅਧੂਰੇ ਮਿਸ਼ਨ, ਯਾਨੀ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਲਈ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਰਪ੍ਰੀਤ ਨੇ ਕਿਹਾ ਕਿ ਪੀ ਐਸ ਯੂ (ਲਲਕਾਰ) ਬਿਹਤਰ ਸਮਾਜ ਦੀ ਉਸਾਰੀ ਲਈ ਕੰਮ ਕਰਨ ਵਾਲੀ ਜਥੇਬੰਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਮੈਂਬਰ ਬਣਨ ਦੀ ਅਪੀਲ ਕੀਤੀ।