ਪੀ ਆਰ ਟੀ ਸੀ ਪੈਨਸ਼ਨਰਾਂ ਦਾ ਧਰਨਾ 19 ਨੂੰ
ਪੀ ਆਰ ਟੀ ਸੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 19 ਨਵੰਬਰ ਨੂੰ ਪੀ ਆਰ ਟੀ ਸੀ ਦੇ ਮੁੱਖ ਦਫਤਰ ਪਟਿਆਲਾ ਵਿੱਚ ਰੋਸ ਧਰਨਾ ਦੇਣ ਦਾ ਫ਼ੈਸਲਾ ਲਿਆ ਹੈ। ਜਥੇਬੰਦੀ ਦੇ ਬੁਲਾਰੇ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ...
Advertisement
ਪੀ ਆਰ ਟੀ ਸੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 19 ਨਵੰਬਰ ਨੂੰ ਪੀ ਆਰ ਟੀ ਸੀ ਦੇ ਮੁੱਖ ਦਫਤਰ ਪਟਿਆਲਾ ਵਿੱਚ ਰੋਸ ਧਰਨਾ ਦੇਣ ਦਾ ਫ਼ੈਸਲਾ ਲਿਆ ਹੈ। ਜਥੇਬੰਦੀ ਦੇ ਬੁਲਾਰੇ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦੱਸਿਆ ਕਿ ਇਹ ਫ਼ੈਸਲਾ ਜਥੇਬੰਦੀ ਦੇ ਆਗੂਆਂ ਭਗਵੰਤ ਸਿੰਘ ਚੰਨਣਵਾਲ਼ ਤੇ ਹੋਰ ਲੀਡਰਸ਼ਿਪ ਵੱਲੋਂ ਸਹਿਮਤੀ ਨਾਲ ਲਿਆ ਗਿਆ ਹੈ। ਇਸ ਧਰਨੇ ’ਚ ਸਾਰੇ ਡਿੱਪੂਆਂ ਨਾਲ ਸਬੰਧਤ ਸਾਰੇ ਪੈਨਸ਼ਨਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੀਆਂ ਮੰਗਾਂ ’ਚ ਪੈਨਸ਼ਨ ਹਰ ਮਹੀਨੇ ਦੀ ਦਸ ਤਰੀਕ ਤੱਕ ਪਾਉਣੀ, 2016 ਦੇ ਪੇਅ-ਕਮਿਸ਼ਨ ਦੇ ਬਕਾਏ, ਮੈਡੀਕਲ ਬਿੱਲਾਂ ਦੀ ਅਦਾਇਗੀ ਤੁਰੰਤ ਕਰਾਉਣੀ ਅਤੇ ਨਵੇਂ ਸੇਵਾ ਮੁਕਤ ਹੋ ਰਹੇ ਵਿਅਕਤੀਆਂ ਦੇ ਪੈਨਸ਼ਨਰੀ ਲਾਭ, ਗਰੈਚੁਟੀ ਦੀ ਅਦਾਇਗੀ ਯਕੀਨੀ ਬਣਾਉਣੀ ਆਦਿ ਸ਼ਾਮਲ ਹਨ।
Advertisement
Advertisement
×

