ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪੀ.ਆਰ.ਟੀ.ਸੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਸਤੰਬਰ ਦੀ ਪੈਨਸ਼ਨ ਜਾਰੀ ਨਾ ਹੋਣ ਕਾਰਨ ਮੈਨੇਜਮੈਂਟ ਦੀ ਨਿਖੇਧੀ ਕੀਤੀ ਗਈ ਅਤੇ 2016 ਦੇ ਪੇਅ ਕਮਿਸ਼ਨ ਦੇ ਮੈਡੀਕਲ ਬਿੱਲਾਂ ਸਮੇਤ ਹੋਰ ਬਕਾਇਆਂ ਦੀ ਅਦਾਇਗੀ ’ਤੇ ਵੀ ਜ਼ੋਰ ਦਿੱਤਾ। ਮੁਲਾਜ਼ਮ ਹਿੱਤਾਂ ਪ੍ਰਤੀ ਸੰਜੀਦਾ ਨਾ...
ਪੀ.ਆਰ.ਟੀ.ਸੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਸਤੰਬਰ ਦੀ ਪੈਨਸ਼ਨ ਜਾਰੀ ਨਾ ਹੋਣ ਕਾਰਨ ਮੈਨੇਜਮੈਂਟ ਦੀ ਨਿਖੇਧੀ ਕੀਤੀ ਗਈ ਅਤੇ 2016 ਦੇ ਪੇਅ ਕਮਿਸ਼ਨ ਦੇ ਮੈਡੀਕਲ ਬਿੱਲਾਂ ਸਮੇਤ ਹੋਰ ਬਕਾਇਆਂ ਦੀ ਅਦਾਇਗੀ ’ਤੇ ਵੀ ਜ਼ੋਰ ਦਿੱਤਾ। ਮੁਲਾਜ਼ਮ ਹਿੱਤਾਂ ਪ੍ਰਤੀ ਸੰਜੀਦਾ ਨਾ ਹੋਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਕਿਹਾ ਕਿ ਪੈਨਸ਼ਨ ਜਾਰੀ ਕਰਵਾਉਣ ਲਈ ਮੈਨੇਜਮੈਂਟ ਦੇ ਹਰ ਮਹੀਨੇ ਤਰਲੇ ਕਰਨੇ ਪੈਂਦੇ ਹਨ। ਪੈਨਸ਼ਨ ਸਮੇਤ ਬਕਾਏ ਜਾਰੀ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਉਮਰ ਭਰ ਸੇਵਾ ਕਰਨ ਮਗਰੋਂ ਪੈਨਸ਼ਨਰਾਂ ਦਾ ਬੁਢਾਪੇ ’ਚ ਵੀ ਧਿਆਨ ਨਹੀਂ ਰੱਖ ਸਕਦੀ ਤਾਂ ਫੇਰ ਉਨ੍ਹਾਂ ਨੂੰ ਸਰਕਾਰ ਦਾ ਕੋਈ ਫਾਇਦਾ ਨਹੀਂ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ। ਹਰੀ ਸਿੰਘ ਚਮਕ ਤੇ ਬਚਨ ਸਿੰਘ ਅਰੋੜਾ ਨੇ ਵੀ ਕਈ ਮਸਲੇ ਵੀ ਉਭਾਰੇ। ਇਸ ਮੌਕੇ ਬਚਿੱਤਰ ਸਿੰਘ, ਜਲੌਰ ਸਿੰਘ ਫ਼ਰੀਦਕੋਟ, ਗੁਰਬਚਨ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਕਪੂਰਥਲਾ, ਸੁਖਦੇਵ ਸਿੰਘ ਬੁਢਲਾਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਨਛੱਤਰ ਸਿੰਘ ਜਰਸੜੀ ਸੰਗਰੂਰ, ਜੋਗਿੰਦਰ ਸਿੰਘ ਪਟਿਆਲਾ ਤੇ ਹਰਭਜਨ ਸਿੰਘ ਚੰੰਡੀਗੜ੍ਹ ਨੇ ਵੀ ਸੰਬੋਧਨ ਕੀਤਾ।