ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੋਆ ਬਰਾਂਚ ਵਿੱਚ ਮੁੜ ਪਾੜ ਪੈਣ ਕਾਰਨ ਲੋਕ ਸਹਿਮੇ

ਸੁਭਾਸ਼ ਚੰਦਰ ਸਮਾਣਾ, 25 ਜੁਲਾਈ ਚੋਆ ਬਰਾਂਚ ਰਜਵਾਹੇ ਵਿੱਚ ਬੀਤੀ ਰਾਤ ਪਾੜ ਪੈ ਜਾਣ ਕਾਰਨ ਪਾਣੀ ਖਤਾਨਾਂ ਵਿੱਚ ਭਰ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਿੱਛੋਂ ਪਾਣੀ ਬੰਦ ਕਰਵਾ ਕੇ ਪਾੜ ਨੂੰ ਭਰਨ ਦਾ ਕੰਮ...
ਚੋਆ ਬਰਾਂਚ ਵਿੱਚ ਪਿਆ ਹੋਇਆ ਪਾੜ।
Advertisement

ਸੁਭਾਸ਼ ਚੰਦਰ

ਸਮਾਣਾ, 25 ਜੁਲਾਈ

Advertisement

ਚੋਆ ਬਰਾਂਚ ਰਜਵਾਹੇ ਵਿੱਚ ਬੀਤੀ ਰਾਤ ਪਾੜ ਪੈ ਜਾਣ ਕਾਰਨ ਪਾਣੀ ਖਤਾਨਾਂ ਵਿੱਚ ਭਰ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਿੱਛੋਂ ਪਾਣੀ ਬੰਦ ਕਰਵਾ ਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਐਸ ਸੀ ਵਿੰਗ ਪ੍ਰਧਾਨ ਡਾ: ਸੁਰਜੀਤ ਤੇ ਉ.ਐਸ.ਡੀ. ਗੁਲਜ਼ਾਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਥਾਨ ’ਤੇ ਪਹਿਲਾਂ ਵੀ ਕਈ ਵਾਰ ਪਾੜ ਪੈ ਚੁੱਕਾ ਹੈ ਜਿਸ ਦਾ ਸਥਾਈ ਹੱਲ ਕੀਤਾ ਜਾਵੇ। ਇਸ ਸਬੰਧੀ ਐਸਡੀਓ ਨਹਿਰੀ ਚੇਤਨ ਗੁਪਤਾ ਨੇ ਦੱਸਿਆ ਕਿ ਚੋਆ ਬਰਾਂਚ ਵਿੱਚ ਸੋਮਵਾਰ ਨੂੰ 20 ਕਿਊਸਿਕ ਪਾਣੀ ਖੇਤਾਂ ਲਈ ਛੱਡਿਆ ਹੋਇਆ ਸੀ ਕਿ ਰਾਤ ਸਮੇਂ ਅਚਾਨਕ ਜਾਨਵਰਾਂ ਵਲੋਂ ਖੁੱਡ ਪੁੱਟਣ ਕਾਰਨ ਪਾੜ ਪੈ ਗਿਆ ਜਿਸ ਨੂੰ ਜਲਦੀ ਹੀ ਮਿੱਟੀ ਦੇ ਥੈਲੇ ਭਰ ਕੇ ਪੂਰਿਆ ਜਾਵੇਗਾ।

Advertisement