ਤਰਨ ਤਰਨ ਦੇ ਲੋਕਾਂ ਨੇ ‘ਆਪ’ ਦੇ ਵਿਕਾਸ ਕੰਮਾਂ ’ਤੇ ਮੋਹਰ ਲਾਈ: ਬਰਾੜ
ਜ਼ਿਮਨੀ ਚੋਣ ਜਿੱਤਣ ਦੀ ਖੁਸ਼ੀ ਵਿੱਚ ‘ਆਪ’ ਵਰਕਰਾਂ ਨੇ ਮਠਿਆਈ ਵੰਡੀ
ਆਮ ਆਦਮੀ ਪਾਰਟੀ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਹਾਸਲ ਕੀਤੀ ਗਈ ਰਿਕਾਰਡ ਜਿੱਤ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਜਿੱਤ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ‘ਆਪ’ ਵਰਕਰਾਂ ਨੇ ਮਾਰਕੀਟ ਕਮੇਟੀ ਪਾਤੜਾਂ ਦੇ ਦਫ਼ਤਰ ਇਕੱਤਰ ਹੋ ਕੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਦੀ ਅਗਵਾਈ ਵਿੱਚ ਮਠਿਆਈ ਵੰਡੀ। ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਕਿਹਾ ਕਿ ਤਰਨ ਤਰਨ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕੰਮਾਂ ਉੱਤੇ ਮੋਹਰ ਲਗਾਈ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਪਾਤੜਾਂ ਮਦਨ ਲਾਲ, ਨਗਰ ਕੌਂਸਲ ਪਾਤੜਾਂ ਦੇ ਸੀਨੀਅਰ ਮੀਤ ਪ੍ਰਧਾਨ ਭਗਵਤ ਦਿਆਲ ਨਿੱਕਾ, ਬਲਜੀਤ ਸਿੰਘ ਸਹੋਤਾ ਬਲਾਕ ਪ੍ਰਧਾਨ , ਦਵਿੰਦਰ ਸਿੰਘ ਬਲਾਕ ਪ੍ਰਧਾਨ, ਕੁਲਵੰਤ ਸਿੰਘ ਸ਼ੁਤਰਾਣਾ, ਜਗਜੀਤ ਸਿੰਘ ਸਰਪੰਚ, ਸੂਬਾ ਸਕੱਤਰ ਕਿਸਾਨ ਵਿੰਗ, ਬੂਟਾ ਸਿੰਘ ਵਿਰਕ, ਬੀਰਾ ਸਿੰਘ ਦੁਗਾਲ, ਬਿਕਰਮਜੀਤ ਸਿੰਘ ਡਰੋਲੀ ਅਤੇ ਸੂਰਜ ਸਿੰਘ ਆਦਿ ਹਾਜ਼ਰ ਸਨ।

