ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਜੂਨ
ਭਾਰਤੀ ਜਨਤਾ ਪਾਰਟੀ ਸਟੇਡੀਅਮ ਮੰਡਲ ਦੇ ਪ੍ਰਧਾਨ ਨਿਖਿਲ ਬਾਤਿਸ਼ ਸ਼ਰਮਾ ਅਤੇ ਵਾਰਡ ਨੰਬਰ 39 ਦੇ ਐੱਮਸੀ ਅਨਮੋਲ ਬਾਤਿਸ਼ ਨੇ ਅੱਜ ਪਟਿਆਲਾ ਦੀ ਸ਼ੀਸ਼ ਮਹਿਲ ਕਲੋਨੀ, ਕੇਸਰ ਬਾਗ਼, ਮੱਛੀ ਤਲਾਓ ਵਾਲੀ ਰੋਡ ਅਤੇ ਜਯੋਤੀ ਐਨਕਲੇਵ ਖੇਤਰ ਦਾ ਦੌਰਾ ਕੀਤਾ।
ਇਸ ਮੌਕੇ ਸ਼ੇਰੂ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਸੜਕ ਦੇ ਦੋਵੇਂ ਪਾਸੇ ਅਤੇ ਖ਼ਾਲੀ ਪਲਾਟਾਂ ਵਿੱਚ ਜੰਗਲੀ ਬੂਟੀ ਅਤੇ ਜੰਗਲੀ ਘਾਸ ਫੂਸ ਕਾਫ਼ੀ ਵੱਧ ਗਈ ਹੈ। ਜਿਸ ਨਾਲ ਮਾਨਸੂਨ ਦੇ ਇਸ ਸੀਜ਼ਨ ਵਿੱਚ ਜਗ੍ਹਾ- ਜਗ੍ਹਾ ਪਾਣੀ ਖੜਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਇਲਾਕਿਆਂ ਦੇ ਲੋਕਾਂ ਅਤੇ ਪਾਰਕਾਂ ਵਿੱਚ ਖੇਡਣ ਵਾਲੇ ਬੱਚਿਆਂ ਵਿੱਚ ਮੌਸਮੀ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਵੱਧ ਗਿਆ ਹੈ। ਉਨ੍ਹਾਂ ਨਗਰ ਨਿਗਮ ਪਟਿਆਲਾ ਦੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜਲਦੀ ਇਨ੍ਹਾਂ ਸਾਰੇ ਹੀ ਇਲਾਕਿਆਂ ਅਤੇ ਪਾਰਕਾਂ ਵਿੱਚ ਇਸ ਜੰਗਲੀ ਬੂਟੀ ਨੂੰ ਕਟਵਾ ਕੇ ਅਤੇ ਇਨ੍ਹਾਂ ਇਲਾਕਿਆਂ ਦੀ ਸਫ਼ਾਈ ਕਰਕੇ ਮਾਨਸੂਨ ਦੇ ਇਸ ਸੀਜ਼ਨ ਵਿੱਚ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਜਾਵੇ।