ਨਾਲੇ ਦੀ ਬਦਬੂ ਤੋਂ ਲੋਕ ਪ੍ਰੇਸ਼ਾਨ
ਸਰਕਾਰੀ ਹਸਪਤਾਲ ਦੁੱਧਨਸਾਧਾਂ ਦੇ ਗੇਟ ਨਾਲ ਖਹਿ ਕੇ ਚਲਦੇ ਗੰਦੇ ਪਾਣੀ ਵਾਲੇ ਨਾਲੇ ਵਿੱਚੋਂ ਆਉਂਦੀ ਬਦਬੂ ਕਾਰਨ ਡਾਕਟਰ ਅਤੇ ਮਰੀਜ਼ ਪ੍ਰੇਸ਼ਾਨ ਹਨ। ਇਸ ਨਾਲੇ ਵਿੱਚ ਦੁੱਧਨਸਾਧਾਂ ਪਿੰਡ ਦਾ ਪਾਣੀ ਆਉਂਦਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਹਸਪਤਾਲ ਦੇ...
Advertisement
ਸਰਕਾਰੀ ਹਸਪਤਾਲ ਦੁੱਧਨਸਾਧਾਂ ਦੇ ਗੇਟ ਨਾਲ ਖਹਿ ਕੇ ਚਲਦੇ ਗੰਦੇ ਪਾਣੀ ਵਾਲੇ ਨਾਲੇ ਵਿੱਚੋਂ ਆਉਂਦੀ ਬਦਬੂ ਕਾਰਨ ਡਾਕਟਰ ਅਤੇ ਮਰੀਜ਼ ਪ੍ਰੇਸ਼ਾਨ ਹਨ। ਇਸ ਨਾਲੇ ਵਿੱਚ ਦੁੱਧਨਸਾਧਾਂ ਪਿੰਡ ਦਾ ਪਾਣੀ ਆਉਂਦਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਹਸਪਤਾਲ ਦੇ ਨੇੜਿਓਂ ਲੰਘਦੇ ਇਸ ਨਾਲੇ ਵਿੱਚ ਗੰਦਾ ਪਾਣੀ ਪਾਉਣਾ ਬੰਦ ਕੀਤਾ ਜਾਵੇ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੈਦੀਪ ਭਾਟੀਆ ਨੇ ਦੱਸਿਆ ਕਿ ਇਸ ਬਾਰੇ ਐੱਸਡੀਐੱਮ ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਨਾਲ ਮੀਟਿੰਗ ਕੀਤੀ ਗਈ ਤੇ ਪਿੰਡ ਦੇ ਗੰਦੇ ਪਾਣੀ ਨੂੰ ਹਸਪਤਾਲ ਵੱਲ ਆਉਣ ਤੋਂ ਰੋਕਣ ਲਈ ਕਿਹਾ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪਿੰਡ ਦੇ ਗੰਦੇ ਪਾਣੀ ਨੂੰ ਹਸਪਤਾਲ ਵੱਲੋਂ ਰੋਕਣ ਦੇ ਉਪਰਾਲੇ ਕੀਤੇ ਜਾਣਗੇ।
Advertisement
Advertisement