DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਨਸ਼ਨਰਾਂ ਨੇ ਪਾਵਰਕੌਮ ਦਫ਼ਤਰ ਘੇਰਿਆ

ਮਾਲ ਰੋਡ ’ਤੇ ਆਵਾਜਾਈ ਪ੍ਰਭਾਵਿਤ; ਬਾਜ਼ਾਰਾਂ ’ਤੇ ਵੀ ਅਸਰ

  • fb
  • twitter
  • whatsapp
  • whatsapp
featured-img featured-img
ਪਾਵਰਕੌਮ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਪੈਨਸ਼ਨਰ।
Advertisement
ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਅਤੇ ਬਿਜਲੀ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਸਣੇ ਕੁਝ ਹੋਰ ਭਖ਼ਦੇ ਮਸਲਿਆਂ ਸਬੰਧੀ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾਈ ਧਰਨਾ ਦਿੱਤਾ। ਆਗੂੁਆਂ ਨੇ ਜ਼ਮੀਨਾਂ ਵੇਚਣ ਦੇ ਸਰਕਾਰੀ ਮਨਸੂਬੇ ਖੁੰਢੇ ਕਰਨ ਲਈ ਨਾ ਸਿਰਫ ਬਿਜਲੀ ਮੁਲਾਜ਼ਮਾਂ, ਸਗੋਂ ਸੂਬੇ ਦੇ ਹਰੇਕ ਚੇਤਨ ਵਰਗ ਨੂੰ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਜਥੇਬੰਦੀ ਦੇ ਸੂਬਾਈ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ ਦੀ ਅਗਵਾਈ ਵਿੱਚ ਦਿੱਤੇ ਧਰਨੇ ਕਾਰਨ ਨਾ ਸਿਰਫ਼ ਮਾਲ ਰੋਡ ’ਤੇ ਆਵਾਜਾਈ ਠੱਪ ਰਹੀ, ਬਲਕਿ ਕਈ ਬਾਜ਼ਾਰਾਂ ’ਚ ਵੀ ਭੀੜ-ਭੜੱਕਾ ਰਿਹਾ।

Advertisement

ਜਥੇਬੰਦੀ ਦੇ ਆਗੂ ਧਨਵੰਤ ਸਿੰਘ ਭੱਠਲ, ਰਾਕੇਸ਼ ਸ਼ਰਮਾ, ਦੇਵ ਰਾਜ, ਕੁਲਦੀਪ ਸਿੰਘ ਖੰਨਾ, ਮੁਖਤਾਰ ਮੁਹਾਵਾ, ਅਮਰਜੀਤ ਸਿੱਧੂ, ਜਸਵੰਤ ਕੁਤਬਾ, ਗੁਰਪ੍ਰੀਤ ਮੰਨਣ, ਦਰਸ਼ਨ ਮਹਿਤਾ, ਸ਼ਿਵ ਤਿਵਾੜੀ, ਜੈਲ ਸਿੰਘ, ਸਿੰਦਰ ਧੌਲਾ, ਜੋਗਿੰਦਰ ਰੰਧਾਵਾ ਤੇ ਭੁਪਿੰਦਰ ਕੱਕੜ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਬਿਜਲੀ ਸੋਧ ਬਿੱਲ 2025 ਸਣੇ ਬਿਜਲੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ 2016 ਤੋਂ ਪਹਿਲਾਂ ਰਿਟਾਇਰ ਪੈਨਸ਼ਨਰਾਂ ਲਈ ਘੱਟੋ-ਘੱਟ 2.59 ਦਾ ਫੈਕਟਰ ਲਾਗੂ ਕਰਨ, ਬਿਜਲੀ ਕੁਨੈਕਸ਼ਨ ਨਾ ਦੇਣ, ਕੈਸ਼ਲੈਸ ਟਰੀਟਮੈਂਟ ਸਕੀਮ ਦੀ ਬਹਾਲੀ, ਡੀ ਏ ਦਾ ਬਕਾਇਆ, ਨਿੱਜੀਕਰਨ ਬੰਦ ਕਰਨ, ਸੇਵਾਮੁਕਤ ਕਰਮਚਾਰੀਆਂ ਨੂੰ ਪੇਅ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦੇਣ, 23 ਸਾਲਾ ਸਾਲਾਨਾ ਤਰੱਕੀ ਸਾਰੇ ਸਬੰਧਤ ਪੈਨਸ਼ਨਰਾਂ ਨੂੰ ਬਿਨਾਂ ਸ਼ਰਤ ਦੇਣ, ਜਨਵਰੀ, 2006 ਤੋਂ 25 ਸਾਲ ਦੀ ਸੇਵਾ ਪੂਰੀ ਕਰਨ ’ਤੇ ਪੂਰੀ ਪੈਨਸ਼ਨ ਦੇਣ, ਜਜੂਆ ਟੈਕਸ ਬੰਦ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਤੇ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕਰਨ ਦੀ ਮੰਗ ਕੀਤੀ।

Advertisement

ਆਗਆਂ ਨੇ ਪੰਜਾਬ ਯੂਨੀਵਰਸਿਟੀ ’ਤੇ ਕਬਜ਼ਾ ਦੀਆਂ ਕਾਰਵਾਈਆਂ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

Advertisement
×