DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਤੜਾਂ: ਖ਼ੁਦਕੁਸ਼ੀ ਕਰਨ ਵਾਲੇ ਟਰੱਕ ਚਾਲਕ ਤੇ ਕਲੀਨਰ ਦਾ ਸਸਕਾਰ

ਪਿੰਡ ਨਿਆਲ ਦੇ ਟਰੱਕ ਚਾਲਕ ਅਤੇ ਕਲੀਨਰ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜ ਰਹੀ ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਵਿਚਕਾਰ ਹੋਏ ਸਮਝੌਤੇ ਮਗਰੋਂ ਅੱਜ ਦੁਪਹਿਰੇ ਮ੍ਰਿਤਕ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਸਸਕਾਰ ਪਿੰਡ ਦੇ...
  • fb
  • twitter
  • whatsapp
  • whatsapp
Advertisement

ਪਿੰਡ ਨਿਆਲ ਦੇ ਟਰੱਕ ਚਾਲਕ ਅਤੇ ਕਲੀਨਰ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜ ਰਹੀ ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਵਿਚਕਾਰ ਹੋਏ ਸਮਝੌਤੇ ਮਗਰੋਂ ਅੱਜ ਦੁਪਹਿਰੇ ਮ੍ਰਿਤਕ ਦਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਸਸਕਾਰ ਮੌਕੇ ਸੰਘਰਸ਼ੀਲ ਜਨਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਸਮੇਤ ਐਕਸ਼ਨ ਕਮੇਟੀ ਮੈਂਬਰਾਂ, ਪਿੰਡ ਅਤੇ ਇਲਾਕੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਭਾਵੇਂ ਪਿੰਡ ਵਿੱਚ ਵੱਖ-ਵੱਖ ਬਿਰਾਦਰੀਆਂ ਦੇ ਅੱਡੋ ਅੱਡ ਸ਼ਮਸ਼ਾਨਘਾਟ ਹਨ ਪਰ ਸਰਬਸੰਮਤੀ ਨਾਲ ਲਏ ਫੈਸਲੇ ਅਨੁਸਾਰ ਦੋਹਾਂ ਦੇ ਸਸਕਾਰ ਇੱਕ ਹੀ ਜਗ੍ਹਾ ਕੀਤੇ ਗਏ ਹਨ। ਸ਼ਰਧਾਂਜਲੀ ਸਮਾਰੋਹ ਵੀ ਇੱਕੋ ਦਿਨ ਇੱਕ ਹੀ ਜਗ੍ਹਾ ’ਤੇ ਕੀਤਾ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ ਐਕਸ਼ਨ ਕਮੇਟੀ ਦੇ ਮੈਂਬਰ ਸਰਪੰਚ ਪ੍ਰਹਿਲਾਦ ਸਿੰਘ ਨਿਆਲ, ਪ੍ਰਗਟ ਸਿੰਘ ਜਾਮਾਰਾਏ, ਹਰਭਜਨ ਸਿੰਘ ਬੁੱਟਰ, ਗੁਰਵਿੰਦਰ ਸਿੰਘ ਦੇਧਨਾਂ, ਦਰਬਾਰਾ ਸਿੰਘ ਬਣਵਾਲਾ, ਡਾਕਟਰ ਜਤਿੰਦਰ ਸਿੰਘ ਮੱਟੂ, ਜਗਮੀਤ ਸਿੰਘ ਹਰਿਆਊ, ਸਾਬਕਾ ਸਰਪੰਚ ਪਲਵਿੰਦਰ ਕੌਰ ਹਰਿਆਊ, ਡਾਕਟਰ ਬਹਾਦਰ ਸਿੰਘ ਘੱਗਾ, ਗੁਰਮੇਲ ਸਿੰਘ ਘੱਗਾ, ਅਮਰਿੰਦਰ ਸਿੰਘ ਘੱਗਾ ਦੀ ਅਗਵਾਈ ਵਿੱਚ ਜਥਿਆਂ ਨੇ ਸ਼ਮੂਲੀਅਤ ਕੀਤੀ। ਦਸ ਦਿਨ ਪਹਿਲਾਂ ਦੋਵੇਂ ਦੋਸਤਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਮਗਰੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਦੌਰਾਨ ਟਰੱਕ ਮਾਲਕ ’ਤੇ ਕੁੱਟਮਾਰ ਦੇ ਦੋਸ਼ ਲਾਏ ਸਨ।

Advertisement
Advertisement
×