ਪਟਿਆਲਾ: ਨਗਰ ਨਿਗਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਫ਼ਾਈ ਮੁਹਿੰਮ ਤੇਜ਼ ਪਰ ਪੀਣ ਦੇ ਪਾਣੀ ਦੀ ਕਿੱਲਤ ਬਰਕਰਾਰ
ਸਰਬਜੀਤ ਸਿੰਘ ਭੰਗੂ ਪਟਿਆਲਾ, 14 ਜੁਲਾਈ ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਸ਼ਹਿਰ ਦੀਆਂ ਹੜ੍ਹ ਪ੍ਰਭਾਵਿਤ ਗੋਪਾਲ ਕਲੋਨੀ, ਗੋਬਿੰਦ ਬਾਗ਼ ਤੇ ਅਰਬਨ ਅਸਟੇਟ ਵਿਚੋਂ ਪਾਣੀ ਨਿਕਲਣ ਬਾਅਦ ਸਾਫ਼ ਸਫ਼ਾਈ ਮੁਹਿੰਮ ਚਲਾ ਰਹੀ ਹੈ। ਪਾਣੀ ਦੀ ਨਿਕਾਸੀ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
Advertisement
ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਸ਼ਹਿਰ ਦੀਆਂ ਹੜ੍ਹ ਪ੍ਰਭਾਵਿਤ ਗੋਪਾਲ ਕਲੋਨੀ, ਗੋਬਿੰਦ ਬਾਗ਼ ਤੇ ਅਰਬਨ ਅਸਟੇਟ ਵਿਚੋਂ ਪਾਣੀ ਨਿਕਲਣ ਬਾਅਦ ਸਾਫ਼ ਸਫ਼ਾਈ ਮੁਹਿੰਮ ਚਲਾ ਰਹੀ ਹੈ। ਪਾਣੀ ਦੀ ਨਿਕਾਸੀ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਮੱਛਰ ਮਾਰ ਦਵਾਈ ਦਾ ਛਿੜਕਾਅ ਕਰ ਰਹੀ ਹੈ। ਇਸ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਾਲੇ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਕਿ ਬਰਕਰਾਰ ਹੈ।
Advertisement
×