ਪਟਿਆਲਾ: ਸੁਤੰਤਰਤਾ ਸੰਗਰਾਮੀਆਂ ਨੂੰ ਘਰ ਜਾ ਕੇ ਮਿਲੇ ਜੌੜਾਮਾਜਰਾ
ਸਰਬਜੀਤ ਸਿੰਘ ਭੰਗੂ ਪਟਿਆਲਾ, 9 ਅਗਸਤ ਪੰਜਾਬ ਦੇ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਸ਼ੰਭੂ ਕਲਾਂ ਵਿਖੇ ਸੁਤੰਤਰਤਾ ਸੈਨਾਨੀਆਂ ਤਾਰਾ ਸਿੰਘ ਤੇ ਕਸ਼ਮੀਰ ਸਿੰਘ ਦੇ ਘਰ ਜਾ ਕੇ ਮੁਲਾਕਾਤ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਗਸਤ
Advertisement
ਪੰਜਾਬ ਦੇ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ ਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਸ਼ੰਭੂ ਕਲਾਂ ਵਿਖੇ ਸੁਤੰਤਰਤਾ ਸੈਨਾਨੀਆਂ ਤਾਰਾ ਸਿੰਘ ਤੇ ਕਸ਼ਮੀਰ ਸਿੰਘ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਗੁਰਲਾਲ ਘਨੌਰ ਵੀ ਸਨ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਦੀ ਬਦੌਲਤ ਹੀ ਆਜ਼ਾਦ ਫਿਜ਼ਾ ਦਾ ਅਨੰਦ ਮਾਣ ਰਹੇ ਹਾਂ। ਸਰਕਾਰ ਆਜ਼ਾਦੀ ਘੁਲਾਟੀਆਂ ਦੀ ਸੋਚ 'ਤੇ ਪਹਿਰਾ ਦੇਣ ਤੇ ਇਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਵਚਨਬੱਧ ਹੈ। ਪਿੰਡ ਸ਼ੰਭੂ ਕਲਾਂ ਦੇ ਵਾਸੀ ਆਜ਼ਾਦੀ ਗੁਲਾਟੀਏ 100 ਸਾਲਾ ਤੋਂ ਵੱਧ ਉਮਰ ਦੇ ਤਾਰਾ ਸਿੰਘ ਤੇ ਕਸ਼ਮੀਰ ਸਿੰਘ ਜੈਤੋ ਦੇ ਮੋਰਚੇ 'ਚ ਨਾਭਾ ਜੇਲ੍ਹ ਕੱਟਣ ਸਮੇਤ ਕਈ ਵਾਰ ਜੇਲ੍ਹ ਗਏ।
Advertisement
×