DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਮੈਡੀਕਲ ਜਾਂਚ ਕੈਂਪ

ਪਟਿਆਲਾ, 26 ਅਗਸਤ ਅੱਜ ਜਨਹਿੱਤ ਸਮਿਤੀ ਪਟਿਆਲਾ ਵੱਲੋਂ ਪਿੰਡ ਰਾਏਪੁਰ ਮੰਡਲਾ ਵਿਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਅੱਖਾਂ ਦੀ ਜਾਂਚ, ਜਰਨਲ ਮੈਡੀਸਨ ਜਾਂਚ ਅਤੇ ਦੰਦਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਆਪਣਾ ਚੈੱਕਅਪ...
  • fb
  • twitter
  • whatsapp
  • whatsapp
Advertisement

ਪਟਿਆਲਾ, 26 ਅਗਸਤ

ਅੱਜ ਜਨਹਿੱਤ ਸਮਿਤੀ ਪਟਿਆਲਾ ਵੱਲੋਂ ਪਿੰਡ ਰਾਏਪੁਰ ਮੰਡਲਾ ਵਿਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਅੱਖਾਂ ਦੀ ਜਾਂਚ, ਜਰਨਲ ਮੈਡੀਸਨ ਜਾਂਚ ਅਤੇ ਦੰਦਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਪੀਆਰਟੀਸੀ ਪੰਜਾਬ ਰਣਜੋਧ ਸਿੰਘ ਹਡਾਨਾ ਨੇ ਸ਼ਿਰਕਤ ਕੀਤੀ। ਉਨ੍ਹਾਂ ਜਨਹਿਤ ਸਮਿਤੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਡੀਐੱਸਪੀ ਐੱਨਆਰਆਈ ਪਟਿਆਲਾ ਜ਼ੋਨ ਕਰਨੈਲ ਸਿੰਘ ਨੇ ਸ਼ਿਰਕਤ ਕੀਤੀ।

Advertisement

ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵੀ ਕੰਮਾਂ ਲਈ ਜਨਹਿਤ ਸਮਿਤੀ ਦੀ ਟੀਮ ਅਤੇ ਸਕੱਤਰ ਵਿਨੋਦ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਮੌਕੇ ਵਿਨੋਦ ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨ ਦੀ ਜ਼ਰੂਰਤ ਹੈ, ਉਨ੍ਹਾਂ ਦੇ ਅਪਰੇਸ਼ਨ ਸੰਸਥਾ ਵੱਲੋ ਹਾਂਡਾ ਅੱਖਾਂ ਦੇ ਹਸਪਤਾਲ ’ਚੋਂ ਮੁਫ਼ਤ ਕਰਵਾਏ ਜਾਣਗੇ। ਉਨ੍ਹਾਂ ਡਕਟਰ ਅਭਿਸ਼ੇਕ ਹਾਂਡਾ ਅਤੇ ਉਨ੍ਹਾਂ ਦੀ ਟੀਮ ਦੀਆ ਸੇਵਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਸਹਾਰਾ ਹਸਪਤਾਲ ਪਟਿਆਲਾ ਡਾਕਟਰ ਅਸ਼ੋਕ ਜੋਸ਼ੀ ਦਾ ਮੈਡੀਕਲ ਜਾਂਚ ਕੈਂਪ ਲਗਾਉਣ ਲਈ ਧੰਨਵਾਦ ਕੀਤਾ। ਜਗਤਾਰ ਸਿੰਘ ਜੱਗੀ ਸਮਾਜ ਸੇਵੀ ਵਲੋ ਸਾਰਿਆ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਲਕਸ਼ਮੀ ਬਾਈ ਡੈਂਟਲ ਕਾਲਜ ਟੀਮ ਦਾ ਧੰਨਵਾਦ ਕੀਤਾ। ਮਹਿਮਾਨਾਂ ਵਲੋਂ ਸਿਲਾਈ ਅਤੇ ਕੰਪਿਊਟਰ ਸਿੱਖਣ ਵਾਲੇ ਵਿਦਾਰਥੀਆ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਉੱਘੇ ਪੱਤਰਕਾਰ ਬਲਜਿੰਦਰ ਪੰਜੌਲਾ ਵਲੋਂ ਸੰਸਥਾ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਕੈਂਪ ਵਿਚ ਸਤੀਸ਼ ਜੋਸ਼ੀ, ਸੁਰਿੰਦਰ ਸਿੰਘ ਅਤੇ ਹੋਰ ਮੈਬਰਾਂ ਨੇ ਸ਼ਿਰਕਤ ਕੀਤੀ।

Advertisement
×