ਪਟਿਆਲਾ: ਮਿੰਨੀ ਸਕੱਤਰੇਤ ’ਚ ਡੀਸੀ ਦਫ਼ਤਰ ਦੇ ਰਿਕਾਰਡ ਨੂੰ ਅੱਗ ਲੱਗੀ
ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜੀ
Advertisement
ਸਰਬਜੀਤ ਭੰਗੂ
ਪਟਿਆਲਾ, 10 ਜੂਨ
Advertisement
Punjab news ਇੱਥੇ ਮਿੰਨੀ ਸਕੱਤਰੇਤ ਵਿੱਚ ਸਥਿਤ ਡੀਸੀ ਦਫਤਰ ਦੀ ਸਿਖਰਲੀ ਇਮਾਰਤ ਵਿੱਚ ਪਏ ਰਿਕਾਰਡ ਨੂੰ ਅੱਗ ਲੱਗ ਗਈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪੁੱਜ ਗਈ।
ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਲਈ ਮੁਸ਼ੱਕਤ ਜਾਰੀ ਸੀ। ਉਂਝ ਅੱਗ ਲੱਗਣ ਕਰਕੇ ਹੋਏ ਨੁਕਸਾਨ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ।
Advertisement
×