ਪੰਚਾਇਤ ਚੋਣਾਂ: ਨਾਮਜ਼ਦਗੀਆਂ ਦੀ ਵਾਪਸੀ ਪਿੱਛੋਂ ਨਿੱਖਰੀ ਉਮੀਦਵਾਰਾਂ ਦੀ ਸਥਿਤੀ
ਪਟਿਆਲਾ ਜ਼ਿਲ੍ਹੇ ਵਿੱਚ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਜੇਤੂ; ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਮੈਦਾਨ ’ਚ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਕਤੂਬਰ
Advertisement
Panchayat Elections Punjab: ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ਼ ਲੰਘਣ ਉਪਰੰਤ ਪਟਿਆਲਾ ਜ਼ਿਲ੍ਹੇ ਵਿੱਚ ਪੰਚਾਇਤ ਉਮੀਦਵਾਰਾਂ ਸਬੰਧੀ ਸਥਿਤੀ ਪੂਰੀ ਤਰ੍ਹਾਂ ਨਿੱਖਰ ਕੇ ਸਾਹਮਣੇ ਆ ਗਈ ਹੈ।
ਪਟਿਆਲਾ ਜ਼ਿਲ੍ਹੇ ਵਿੱਚ 1022 ਪੰਚਾਇਤਾਂ ਹਨ, ਜਿਨ੍ਹਾਂ ਵਿਚ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਮਗਰੋਂ ਹੁਣ ਜ਼ਿਲ੍ਹੇ ਦੇ ਦਸ ਬਲਾਕਾਂ ਵਿੱਚ ਸਰਪੰਚੀ ਦੇ 1843 ਅਤੇ ਪੰਚੀ ਦੇ 4971 ਉਮੀਦਵਾਰ ਮੈਦਾਨ ਵਿੱਚ ਹਨ।
ਇਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ 15 ਅਕਤੂਬਰ ਦੀ ਸ਼ਾਮ ਨੂੰ ਹੋਵੇਗਾ, ਜਦੋਂ ਵੋਟਾਂ ਪੈਣ ਮਗਰੋਂ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ।
Advertisement
×