ਮੰਡੀ ’ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨਾ ਭਿੱਜਿਆ
ਖੇਤਰ ਵਿੱਚ ਪਏ ਮੀਂਹ ਕਾਰਨ ਜਿੱਥੇ ਸਾਰਾ ਸ਼ਹਿਰ ਜਲ-ਥਲ ਹੋਇਆ ਪਿਆ ਹੈ, ਉਥੇ ਹੀ ਮੁੱਖ ਅਨਾਜ ਮੰਡੀ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਅਤੇ ਬੋਰੀਆਂ ਵਿੱਚ ਭਰਿਆ ਝੋਨਾ ਤਰਪਾਲਾਂ ਪਾਉਣ ਦੇ ਬਾਵਜੂਦ ਭਿੱਜ ਗਿਆ। ਅਨਾਜ...
Advertisement
ਖੇਤਰ ਵਿੱਚ ਪਏ ਮੀਂਹ ਕਾਰਨ ਜਿੱਥੇ ਸਾਰਾ ਸ਼ਹਿਰ ਜਲ-ਥਲ ਹੋਇਆ ਪਿਆ ਹੈ, ਉਥੇ ਹੀ ਮੁੱਖ ਅਨਾਜ ਮੰਡੀ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਅਤੇ ਬੋਰੀਆਂ ਵਿੱਚ ਭਰਿਆ ਝੋਨਾ ਤਰਪਾਲਾਂ ਪਾਉਣ ਦੇ ਬਾਵਜੂਦ ਭਿੱਜ ਗਿਆ। ਅਨਾਜ ਮੰਡੀ ਵਿੱਚ ਝੋਨਾ ਵੇਚਣ ਲਈ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਫਸਲ ਸੁੱਟਣ ਲਈ ਸ਼ੈੱਡਾਂ ਦੀ ਘਾਟ ਹੈ। ਤਰਪਾਲਾਂ ਪਾਉਣ ਨਾਲ ਪੂਰੀ ਤਰ੍ਹਾ ਫਸਲ ਨੂੰ ਭਿੱਜਣ ਤੋਂ ਨਹੀਂ ਬਚਾਇਆ ਜਾ ਸਕਦਾ। ਖੁੱਲ੍ਹੇ ਅਸਮਾਨ ਹੇਠਾਂ ਫਸਲ ਸੁੱਟਣ ਨਾਲ ਨਮੀ ਦੀ ਮਾਤਰਾਂ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੀਨੀ ਵਾਇਰਸ ਕਾਰਨ ਜੀਰੀ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਹੈ ਹੁਣ ਮੀਂਹ ਪੈਣ ਨਾਲ ਜਿੱਥੇ ਜੀਰੀ ਦੀ ਵਾਢੀ ਵਿੱਚ 10-15 ਦਿਨ ਦੇਰ ਹੋਵੇਗੀ, ਉਥੇ ਹੀ ਅਨਾਜ ਮੰਡੀ ਵਿਚ ਵੇਚਣ ਲਈ ਲਿਆਂਦਾ ਝੋਨੇ ’ਚ ਨਮੀ ਦੀ ਮਾਤਰਾ 17 ਫੀਸਦੀ ਨਾ ਹੋਣ ਕਰਕੇ ਨਹੀਂ ਵਿਕੇਗਾ।
Advertisement
Advertisement
×