ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਝੋਨੇ ਦੀ ਫ਼ਸਲ ਡੁੱਬੀ

ਕਿਸਾਨਾਂ ਵੱਲੋਂ ਨਵਾਂ ਪਿੰਡ ਕਲਵਾਣੂ ਵਿੱਚ ਡਰੇਨ ’ਤੇ ਕਬਜ਼ੇ ਦੇ ਦੋਸ਼; ਡਰੇਨ ਖੋਲ੍ਹਣ ਦੀ ਮੰਗ
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 10 ਜੂਨ

Advertisement

ਖੇਤਰ ਵਿੱਚ ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਬਾਦਸ਼ਾਹਪੁਰ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਵਾਂ ਪਿੰਡ ਕਲਵਾਣੂ ਅਤੇ ਹੋਰ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਡੁੱਬ ਗਈ ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਨਵਾਂ ਪਿੰਡ ਕਲਵਾਣੂ ਕੋਲੋਂ ਬਰਸਾਤ ਦੇ ਪਾਣੀ ਦੀ ਲੰਘਦੀ ਸਰਕਾਰੀ ਖਾਂਟ (ਡਰੇਨ) ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਬਰਸਾਤ ਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਫ਼ਸਲਾਂ ਡੁੱਬ ਜਾਂਦੀਆਂ ਹਨ। ਜਦਕਿ ਪਿੰਡ ਧੂੜੀਆਂ ਵੱਲੋਂ ਡਰੇਨ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਖੁਦਾਈ ਕੀਤੀ ਜਾ ਚੁੱਕੀ ਹੈ ਪਰ ਨਵਾਂ ਪਿੰਡ ਕਲਵਾਣੂ ਦੇ ਇਲਾਕੇ ਵਿੱਚ ਸਰਕਾਰੀ ਖਾਂਟ (ਡਰੇਨ) ਉਤੇ ਲੋਕਾਂ ਦੇ ਨਾਜਾਇਜ਼ ਕਬਜ਼ੇ ਬਰਕਰਾਰ ਹਨ। ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਫ਼ਸਲਾਂ ਡੁੱਬ ਜਾਂਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਜਿਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਥੇ ਮੱਕੀ ਦੀ ਫ਼ਸਲ ਵਿੱਚ ਪਾਣੀ ਖੜ੍ਹ ਗਿਆ ਹੈ।

ਨਵਾਂ ਪਿੰਡ ਕਲਵਾਣੂ ਦੇ ਕਿਸਾਨਾਂ ਦਰਸ਼ਨ ਸਿੰਘ, ਪੱਪੀ ਬਾਜਵਾ, ਦਰਸ਼ਨ ਸਿੰਘ ਤੂਰ, ਬਲਵਿੰਦਰ ਸਿੰਘ, ਕਾਲਾ ਸਿੰਘ, ਦਲਬੀਰ ਸਿੰਘ, ਚਰਨ ਸਿੰਘ ਅਤੇ ਡੇਰਾ ਕਾਹਲੋਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵਾਂ ਪਿੰਡ ਕਲਵਾਣੂ ਕੋਲੋਂ ਡਰੇਨ ਨੂੰ ਚਾਲੂ ਕੀਤਾ ਜਾਵੇ ਅਤੇ ਸੜਕ ਹੇਠ ਪੁਲੀਆਂ ਪਾਈਆਂ ਜਾਣ ਤਾਂ ਜੋ ਪਾਣੀ ਦਾ ਕੁਦਰਤੀ ਵਹਾਅ ਚੱਲ ਸਕੇ ਤੇ ਹਰ ਸਾਲ ਮੀਂਹ ਦੇ ਪਾਣੀ ਨਾਲ ਡੁੱਬਦੀਆਂ ਫਸਲਾਂ ਬਚ ਸਕਣ। ਐੱਸਡੀਐੱਮ ਅਸ਼ੋਕ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੇ ਹੋ ਰਹੇ ਫ਼ਸਲੀ ਨੁਕਸਾਨ ਨੂੰ ਵੇਖਦਿਆਂ ਨਵਾਂ ਪਿੰਡ ਕਲਵਾਣੂ ਤੋਂ ਡਰੇਨ ਖਾਲੀ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਤੇ ਜਲਦ ਡਰੇਨ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ।

Advertisement