ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਦੇ ਅਹੁਦੇਦਾਰ ਚੁਣੇ

ਦੇਵੀਗੜ੍ਹ: ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਭੁਨਰਹੇੜੀ ਦੀ ਇੱਕ ਮੀਟਿੰਗ ਸੰਤੋਖ ਸਿੰਘ ਅਤੇ ਰਾਮੇਸ਼ਵਰ ਅਰਨੌਲੀ ਦੀ ਸਰਪ੍ਰਸਤੀ ਹੇਠ ਦੇਵੀਗੜ੍ਹ ਸਹਿਕਾਰੀ ਸਭਾ ਦੇ ਦਫਤਰ ਵਿੱਚ ਹੋਈ। ਮੀਟਿੰਗ ਵਿੱਚ ਰਾਜਿੰਦਰ ਕੁਮਾਰ ਘੜਾਮ ਨੂੰ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ...
Advertisement
ਦੇਵੀਗੜ੍ਹ: ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਭੁਨਰਹੇੜੀ ਦੀ ਇੱਕ ਮੀਟਿੰਗ ਸੰਤੋਖ ਸਿੰਘ ਅਤੇ ਰਾਮੇਸ਼ਵਰ ਅਰਨੌਲੀ ਦੀ ਸਰਪ੍ਰਸਤੀ ਹੇਠ ਦੇਵੀਗੜ੍ਹ ਸਹਿਕਾਰੀ ਸਭਾ ਦੇ ਦਫਤਰ ਵਿੱਚ ਹੋਈ। ਮੀਟਿੰਗ ਵਿੱਚ ਰਾਜਿੰਦਰ ਕੁਮਾਰ ਘੜਾਮ ਨੂੰ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਭੁਨਰਹੇੜੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਸੁਰੇਸ਼ ਕੁਮਾਰ ਮਿਹੋਣ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਧਗੜੌਲੀ ਨੂੰ ਮੀਤ ਪ੍ਰਧਾਨ, ਰਮਨਦੀਪ ਨੂੰ ਖਜ਼ਾਨਚੀ, ਗੁਰਵੰਤ ਸਿੰਘ ਫਰੀਦਪੁਰ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਜਗਦੀਪ ਸਿੰਘ ਤਾਜਲਪੁਰ, ਪ੍ਰਗਟ ਸਿੰਘ ਦੇਵੀਨਗਰ ਸਵਾਈ ਸਿੰਘ ਵਾਲਾ ਅਤੇ ਅਮਰਜੀਤ ਸਿੰਘ ਭਾਂਖਰ ਨੂੰ ਜ਼ਿਲ੍ਹਾ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। -ਪੱਤਰ ਪ੍ਰੇਰਕ

Advertisement
Advertisement