ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ ਚੁਣੇ
ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਇੱਥੋਂ ਦੇ ਗੀਤਾ ਭਵਨ ਰਾਜਪੁਰਾ ਵਿੱਚ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਸੰਸਥਾਪਕ ਦੇਸ਼ ਰਾਜ ਬਾਂਸਲ ਦੀ ਅਗਵਾਈ ਹੇਠ ਕੀਤੀ ਜਿਸ ਵਿਚ ਸੁਸਾਇਟੀ ਦੀ ਪੁਰਾਣੀ ਮੈਨੇਜਮੈਂਟ ਨੂੰ ਭੰਗ ਕਰ ਕੇ ਨਵੀਂ ਮੈਨੇਜਮੈਂਟ ਦਾ ਗਠਨ ਕੀਤਾ ਗਿਆ। ਫ਼ਕੀਰ ਚੰਦ ਕੋਚ ਨੇ ਟਿੰਕੂ ਬਾਂਸਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਵੇਂ ਟਿੰਕੂ ਬਾਂਸਲ ਦੂਜੀ ਵਾਰ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਟਿੰਕੂ ਬਾਂਸਲ ਨੇ ਕਾਰਜਕਾਰਨੀ ਘੋਸ਼ਿਤ ਕੀਤੀ। ਜਿਸ ਅਨੁਸਾਰ ਚੇਅਰਮੈਨ ਮਾਸਟਰ ਰਾਜਿੰਦਰ ਚਾਨੀ, ਵਾਈਸ ਚੇਅਰਮੈਨ ਸੰਜੇ ਵੋਹਰਾ ਤੇ ਲਾਡੀ, ਵਾਈਸ ਪ੍ਰਧਾਨ ਪ੍ਰੀਤਮ ਸਿੰਘ, ਡਿੰਪਲ ਤੇ ਸੋਨੂੰ, ਕੈਸ਼ੀਅਰ ਨਵਦੀਪ ਸਿੰਘ ਚਾਨੀ,ਮਾਰਗ ਦਰਸ਼ਕ ਫ਼ਕੀਰ ਚੰਦ ਕੋਚ, ਸਟੇਜ ਸਕੱਤਰ ਦਰਸ਼ਨ ਸਿੰਘ ਮਿੱਠਾ, ਮੁੱਖ ਸੇਵਾਦਾਰ ਸੂਰਜ ਬਾਵਾ, ਚੀਫ਼ ਡਾਇਰੈਕਟਰ ਜੀਵਨ ਸੂਦ, ਪ੍ਰੈੱਸ ਸਕੱਤਰ ਦਿਲਸ਼ੈਨਜੋਤ ਕੌਰ, ਸਰਪ੍ਰਸਤ ਅਸ਼ਵਨੀ ਸਾਹਨੀ, ਵਿੱਤ ਸਲਾਹਕਾਰ ਜਤਿੰਦਰ ਸ਼ਰਮਾ, ਜਨਰਲ ਸਕੱਤਰ ਸਾਹਿਲ ਸ਼ਰਮਾ,ਮੇਕਅਪ ਡਾਇਰੈਕਟਰ ਕਰਨ ਤੇ ਮਨਦੀਪ, ਲੀਗਲ ਐਡਵਾਈਜ਼ਰ ਮਨਪ੍ਰੀਤ ਕੌਰ, ਸਲਾਹਕਾਰ ਜੀਵਨ ਬੰਸਲ, ਪੰਕਜ ਬੰਸਲ, ਵਰੁਣ ਸ਼ਰਮਾ, ਲਵਲੀ ਤੇ ਅਮਨ ਸੈਣੀ ਬਣਾਇਆ ਗਿਆ।