ਨੀਨਾ ਮਿੱਤਲ ਵੱਲੋਂ ਸੜਕਾਂ ਦਾ ਨੀਂਹ ਪੱਥਰ
ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਪ੍ਰਾਚੀਨ ਨਲਾਸ ਮੰਦਰ ਦੇ ਮਹੰਤ ਲਾਲ ਗਿਰੀ ਜੀ ਮਹਾਰਾਜ ਨਾਲ ਮਿਲ ਕੇ ਨਲਾਸ ਮੰਦਰ ਤੋਂ ਪਿੰਡ ਬਖ਼ਸ਼ੀਵਾਲਾ ਤੱਕ 66.14 ਲੱਖ ਦੀ ਲਾਗਤ ਨਾਲ 4 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ...
ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਪ੍ਰਾਚੀਨ ਨਲਾਸ ਮੰਦਰ ਦੇ ਮਹੰਤ ਲਾਲ ਗਿਰੀ ਜੀ ਮਹਾਰਾਜ ਨਾਲ ਮਿਲ ਕੇ ਨਲਾਸ ਮੰਦਰ ਤੋਂ ਪਿੰਡ ਬਖ਼ਸ਼ੀਵਾਲਾ ਤੱਕ 66.14 ਲੱਖ ਦੀ ਲਾਗਤ ਨਾਲ 4 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਬਸੰਤਪੁਰਾ-ਭਗੜਾਣਾ 5.41 ਕਿਲੋਮੀਟਰ ਸੜਕ (ਲਾਗਤ 2.41 ਕਰੋੜ) ਦਾ ਕੰਮ ਵੀ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸੜਕਾਂ ਐੱਨ.ਐੱਚ-7 ਅਤੇ ਐੱਨ.ਐੱਚ-44 ਨਾਲ ਜੁੜਨਗੀਆਂ ਤੇ ਕਰੀਬ 10 ਹਜ਼ਾਰ ਲੋਕਾਂ ਨੂੰ ਸਿੱਧਾ ਲਾਭ ਪਹੁੰਚੇਗਾ। ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਸੜਕਾਂ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਨਿਯਮਿਤ ਤੌਰ ’ਤੇ ਕੀਤੀ ਜਾ ਰਹੀ ਹੈ। ਐੱਸ ਡੀ ਓ ਯਾਦਵਿੰਦਰ ਸ਼ਰਮਾ ਨੇ ਦੱਸਿਆ ਕਿ ਹੁਣ ਠੇਕੇਦਾਰਾਂ ਨੂੰ 5 ਸਾਲਾਂ ਤੱਕ ਸੜਕਾਂ ਦੀ ਸੰਭਾਲ ਦੀ ਜਵਾਬਦੇਹੀ ਹੋਵੇਗੀ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਤੀਜੀ ਧਿਰ ਤੋਂ ਆਡਿਟ ਵੀ ਹੋਵੇਗਾ। ਇਸ ਮੌਕੇ ਜਗਦੀਪ ਸਿੰਘ ਅਲੂਣਾ, ਰਾਜੇਸ਼ ਬੋਵਾ, ਜੇਈ ਹਰਪ੍ਰੀਤ ਸਿੰਘ, ਜੇਈ ਨਵਦੀਪ ਟਿਵਾਣਾ, ਅਮਨ ਸੈਣੀ, ਸੁਪਰਵਾਈਜ਼ਰ ਹਰਵਿੰਦਰ ਸਿੰਘ, ਰਤਨੇਸ਼ ਜਿੰਦਲ ਤੋਂ ਇਲਾਵਾ ਕਈ ਸਰਪੰਚ, ਪੰਚ, ਇਲਾਕਾ ਵਾਸੀ ਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।