ਆਸਾਮ ਤੋਂ ਪਟਿਆਲਾ ਪੁੱਜੇ ਨਗਰ ਕੀਰਤਨ ਦਾ ਸਵਾਗਤ
ਪਟਿਆਲਾ ’ਚ ਰਾਤ ਠਹਿਰ ਕੇ ਅੱਜ ਗੁਰਦੁਅਾਰਾ ਅੰਬ ਸਾਹਿਬ ਪੁੱਜੇਗਾ ਨਗਰ ਕੀਰਤਨ
ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਅੱਜ ਪਟਿਆਲਾ ਪੁੱਜਣ ’ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਮੈਨੇਜਰ ਭਾਗ ਸਿੰਘ ਚੌਹਾਨ ਨੇ ਕਿਹਾ ਕਿ ਨਗਰ ਕੀਰਤਨ ਇਥੇ ਹੀ ਰਾਤ ਠਹਿਰਨ ਉਪਰੰਤ 19 ਨਵੰਬਰ ਨੂੰ ਅਗਲੇ ਪੜਾਅ ਤਹਿਤ ਰਾਜਪੁਰਾ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਪੁੱਜੇਗਾ।
ਇਸੇ ਦੌਰਾਨ ਨਗਰ ਕੀਰਤਨ ਦਾ ਇਥੇ ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖਰੇਖ ਹੇਠਲੇ ਪ੍ਰਬੰਧਾਂ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਦੀ ਅਗਵਾਈ ਹੇਠ ਵੱਖ ਵੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਸਵਾਗਤ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ ਵੀ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਸਾਬਕਾ ਮੇਅਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਬਜਾਜ, ਜੰਗ ਸਿੰਘ ਇਟਲੀ, ਲਖਵੀਰ ਲੌਟ, ਸ਼ਮਸ਼ੇਰ ਸਿੰਘ ਬਡੂੰਗਰ, ਕੰਵਲਜੀਤ ਸਿੰਘ ਗੋਨਾ, ਸੁਖਮਨ ਸਿੱਧੂ ਅਤੇ ਭਵਨਪੁਨੀਤ ਸਿੰਘ ਆਦਿ ਨੇ ਵੀ ਸਵਾਗਤ ਕੀਤਾ। ਗੁਰਦੁਆਰਾ ਪ੍ਰਬੰਧਕਾਂ ਨੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਅੱਗੇ ਰੁਮਾਲਾ ਸਾਹਿਬ ਭੇਟ ਕੀਤਾ। ਇਥੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਫੇਰੀ ਪਾਉਣ ਮਗਰੋਂ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਪੁੱਜਾ। ਪੰਮਾ ਪਨੌਦੀਆਂ, ਸੁਖਦੇਵ ਕਾਲ਼ਵਾ, ਮਨਜੀਤ ਪੁਆਰ ਤੇ ਹਜੂਰ ਸਿੰਘ ਸਮਾਣਾ ਆਦਿ ਵੀ ਪ੍ਰਬੰਧਕਾਂ ’ਚ ਸ਼ੁਮਾਰ ਰਹੇ ਜਦਕਿ ਕਿਸਾਨ ਆਗੂ ਜਸਦੇਵ ਨੂਗੀ, ਹਰਦੀਪ ਸੇਹਰਾ ਵੀ ਮੌਜੂਦ ਸਨ। ਡਾਕਟਰ ਬਲਬੀਰ ਭੱਟਮਾਜਰਾ ਨੇ ਬਤੌਰ ਡਾਕਟਰ ਨਗਰ ਕੀਰਤਨ ’ਚ ਸੇਵਾ ਨਿਭਾਈ।

