ਆਨੰਦ ਨਗਰ ’ਚ ਨੌਜਵਾਨ ਦੀ ਭੇਤ-ਭਰੀ ਮੌਤ
ਪਟਿਆਲਾ (ਪੱਤਰ ਪ੍ਰੇਰਕ): ਇੱਥੋਂ ਦੇ ਆਨੰਦ ਨਗਰ ਦੇ ਰਹਿਣ ਵਾਲੇ ਕਾਕੂ ਨਾਂ ਦੇ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਕਾਕੂ ਚੰਡੀਗੜ੍ਹ ਵਿੱਚ ਕੇਅਰ ਟੇਕਰ ਵਜੋਂ ਕੰਮ ਕਰਦਾ ਸੀ ਅਤੇ ਕੱਲ੍ਹ ਆਪਣੇ ਦੋਸਤ ਨਾਲ ਦਵਾਈ ਲੈਣ ਲਈ ਘਰੋਂ...
Advertisement
ਪਟਿਆਲਾ (ਪੱਤਰ ਪ੍ਰੇਰਕ): ਇੱਥੋਂ ਦੇ ਆਨੰਦ ਨਗਰ ਦੇ ਰਹਿਣ ਵਾਲੇ ਕਾਕੂ ਨਾਂ ਦੇ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ। ਕਾਕੂ ਚੰਡੀਗੜ੍ਹ ਵਿੱਚ ਕੇਅਰ ਟੇਕਰ ਵਜੋਂ ਕੰਮ ਕਰਦਾ ਸੀ ਅਤੇ ਕੱਲ੍ਹ ਆਪਣੇ ਦੋਸਤ ਨਾਲ ਦਵਾਈ ਲੈਣ ਲਈ ਘਰੋਂ ਗਿਆ ਤੇ ਉਹ ਸਾਰੀ ਰਾਤ ਘਰ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੱਲ੍ਹ ਦੇਰ ਸ਼ਾਮ ਉਸ ਦਾ ਦੋਸਤ ਉਸ ਨੂੰ ਆਪਣੇ ਨਾਲ ਲੈ ਗਿਆ ਸੀ, ਜਦੋਂ ਰਾਤ ਨੂੰ ਉਹ ਘਰ ਨਹੀਂ ਆਇਆ ਤਾਂ ਉਸ ਨੂੰ ਫ਼ੋਨ ਕੀਤੇ ਗਏ ਪਰ ਫ਼ੋਨ ਬੰਦ ਹੀ ਆ ਰਿਹਾ ਸੀ। ਉਸ ਦੇ ਦੋਸਤ ਨੂੰ ਫ਼ੋਨ ਕੀਤੇ ਪਰ ਉਸ ਨੇ ਵੀ ਫ਼ੋਨ ਨਹੀਂ ਚੁੱਕਿਆ। ਅੱਜ ਸਵੇਰੇ ਹੀ ਰਾਹਗੀਰਾਂ ਨੇ ਜਦੋਂ ਆਨੰਦ ਨਗਰ ਦੇ ਚੌਕ ਵਿੱਚ ਉਸ ਦੀ ਲਾਸ਼ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਕੂ ਦੇ ਗਲ ’ਤੇ ਨਿਸ਼ਾਨ ਸਨ ਤੇ ਚਾਕੂ ਵਰਗੀ ਚੀਜ਼ ਨਾਲ ਕੱਟ ਵੀ ਮਾਰੇ ਹੋਏ ਹਨ। ਪੁਲੀਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਪਰ ਜਾਂਚ ਜਾਰੀ ਹੈ।
Advertisement
Advertisement
×