ਦਰੱਖ਼ਤ ਨਾਲ ਟਕਰਾ ਕੇ ਮੋਟਰਸਾਈਕਲ ਸਵਾਰ ਦੀ ਮੌਤ
ਇਥੇ ਕਾਹਨਗੜ੍ਹ ਰੋਡ ’ਤੇ ਦਰੱਖਤ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਏ ਐੱਸ ਆਈ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਰਿਆਜ਼ੂਦੀਨ (45) ਵਾਸੀ ਸ਼ਾਹਪੁਰ ਖੇੜੀ (ਜ਼ਿਲ੍ਹਾ ਬਿਜਨੌਰ-ਉੱਤਰ ਪ੍ਰਦੇਸ਼) ਦੇ ਪੁੱਤਰ ਮੁਹੰਮਦ ਆਸਿਫ਼ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ...
Advertisement
ਇਥੇ ਕਾਹਨਗੜ੍ਹ ਰੋਡ ’ਤੇ ਦਰੱਖਤ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਏ ਐੱਸ ਆਈ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਰਿਆਜ਼ੂਦੀਨ (45) ਵਾਸੀ ਸ਼ਾਹਪੁਰ ਖੇੜੀ (ਜ਼ਿਲ੍ਹਾ ਬਿਜਨੌਰ-ਉੱਤਰ ਪ੍ਰਦੇਸ਼) ਦੇ ਪੁੱਤਰ ਮੁਹੰਮਦ ਆਸਿਫ਼ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਐਤਵਾਰ ਰਾਤ 9 ਵਜੇ ਉਸ ਦਾ ਪਿਤਾ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਸਮਾਣਾ ਜਾ ਰਿਹਾ ਸੀ ਕਿ ਰਸਤੇ ਵਿੱਚ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਧਾਰਾ 194 ਤਹਿਤ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਜੋ ਉਸ ਨੂੰ ਅੰਤਿਮ ਸੰਸਕਾਰ ਲਈ ਪੁਸ਼ਤੈਨੀ ਪਿੰਡ ਉੱਤਰ ਪ੍ਰਦੇਸ਼ ਲੈ ਗਏ।
Advertisement
Advertisement
×