DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਮੀਆਂ ਡਰੇਨ ਦੇ ਰੁੜ੍ਹੇ 70 ਫੁੱਟ ਕਿਨਾਰੇ ਤੋਂ ਲੋਕਾਂ ਵਿੱਚ ਸਹਿਮ

ਪੱਤਰ ਪ੍ਰੇਰਕ ਪਾਤੜਾਂ, 9 ਜੁਲਾਈ ਡਰੇਨੇਜ਼ ਵਿਭਾਗ ਮੋਮੀਆਂ ਡਰੇਨ ਦੇ ਪਿੰਡ ਰਸੌਲੀ ਕੋਲੋਂ ਰੁੜੇ ਕਿਨਾਰੇ ਬਰਸਾਤ ਦੇ ਦਿਨਾਂ ਵਿੱਚ ਪੱਥਰ ਲਾ ਕੇ ਮਜ਼ਬੂਤ ਕਰ ਰਿਹਾ ਹੈ। ਇਨ੍ਹੀਂ ਦਿਨੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਭਰਵੇਂ ਮੀਂਹ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ...
  • fb
  • twitter
  • whatsapp
  • whatsapp
featured-img featured-img
ਮੋਮੀਆਂ ਡਰੇਨ ਦੇ ਪਿੰਡ ਰਸੌਲੀ ਕੋਲੋਂ ਰੁੜ੍ਹੇ ਕਿਨਾਰੇ ਨੂੰ ਮਜ਼ਬੂਤ ਕਰਨ ਲਈ ਲਗਾਇਆ ਗਿਆ ਪੱਥਰ।
Advertisement

ਪੱਤਰ ਪ੍ਰੇਰਕ

ਪਾਤੜਾਂ, 9 ਜੁਲਾਈ

Advertisement

ਡਰੇਨੇਜ਼ ਵਿਭਾਗ ਮੋਮੀਆਂ ਡਰੇਨ ਦੇ ਪਿੰਡ ਰਸੌਲੀ ਕੋਲੋਂ ਰੁੜੇ ਕਿਨਾਰੇ ਬਰਸਾਤ ਦੇ ਦਿਨਾਂ ਵਿੱਚ ਪੱਥਰ ਲਾ ਕੇ ਮਜ਼ਬੂਤ ਕਰ ਰਿਹਾ ਹੈ। ਇਨ੍ਹੀਂ ਦਿਨੀਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਭਰਵੇਂ ਮੀਂਹ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ ਤੇ ਡਰੇਨ ਦੀ ਮਾਰ ਹੇਠ ਆਉਂਦੇ ਦਰਜਨ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਨੰਬਰਦਾਰ ਸੁਖਦੇਵ ਸਿੰਘ, ਸਰਪੰਚ ਚਿਮਨ ਲਾਲ, ਜਸਕਰਨ ਸਿੰਘ, ਹਰਜਿੰਦਰ ਸਿੰਘ, ਹਰਦੇਵ ਸਿੰਘ, ਵਿੱਕੀ ਧਾਲੀਵਾਲ ਕਿਹਾ ਹੈ ਕਿ ਡਰੇਨ ਵਿਭਾਗ ਪਿੰਡ ਰਸੌਲੀ ਨੇੜੇ ਮੋਮੀਆ ਡਰੇਨ ਦੇ ਰੁੜੇ 70 ਫੁੱਟ ਕਿਨਾਰੇ ਵਿੱਚੋਂ ਸਿਰਫ਼ 25 ਹਿੱਸੇ ਨੂੰ ਉਸ ਸਮੇਂ ਮਜ਼ਬੂਤ ਕਰਨ ਵਿੱਚ ਰੁੱਝਿਆ ਹੋਇਆ ਹੈ ਜਦੋਂ ਮੀਂਹ ਸ਼ੁਰੂ ਹੋ ਚੁੱਕੇ ਹਨ ਤੇ ਘੱਗਰ ਵਿੱਚ ਹੜ੍ਹਾਂ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੱਥਰ ਲੱਗਣ ਵਾਲੇ ਤੋਂ ਅਗਲੇ ਕੱਚੇ ਹਿੱਸੇ ਵਿੱਚ ਪਾੜ ਪੈਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਭਰ ਸਕਦਾ ਹੈ, ਇਸ ਸਮੁੱਚੇ 70 ਫੁੱਟ ਹਿੱਸੇ ’ਤੇ ਪੱਥਰ ਲਾ ਕੇ ਕਿਨਾਰੇ ਨੂੰ ਪੱਕਾ ਕੀਤਾ ਜਾਵੇ।

25 ਫੁੱਟ ਪੱਥਰ ਲਾਉਣ ਨਾਲ ਪਾਣੀ ਦੀ ਸਿੱਧੀ ਟੱਕਰ ਰੁਕੇਗੀ: ਜੇਈ

ਡਰੇਨੇਜ਼ ਵਿਭਾਗ ਦੇ ਜੂਨੀਅਰ ਇੰਜਨੀਅਰ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਪਾਸੇ ਦੀ ਜ਼ਮੀਨ ਨਿੱਜੀ ਹੋਣ ਦੇ ਬਾਵਜੂਦ ਵਿਭਾਗ ਕਿਨਾਰੇ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 25 ਫੁੱਟ ਪੱਥਰ ਲਾਉਣ ਨਾਲ ਪਾਣੀ ਦੀ ਸਿੱਧੀ ਟੱਕਰ ਰੁਕਣ ਨਾਲ ਕਿਨਾਰਾ ਖੁਰਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਜੇ ਭਵਿੱਖ ਵਿੱਚ ਲੋੜ ਪਈ ਤਾਂ ਅੱਗੇ ਵੀ ਪੱਥਰ ਲਗਵਾਇਆ ਜਾਵੇਗਾ।

ਮੌਸਮ ਨੂੰ ਦੇਖਦਿਆਂ ਤੇਜ਼ੀ ਨਾਲ ਕੀਤਾ ਜਾ ਰਿਹੈ ਕੰਮ: ਠੇਕੇਦਾਰ

ਠੇਕੇਦਾਰ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਨੂੰ ਵੇਖਦੇ ਹੋਏ ਉਹ ਦਿਨ ਰਾਤ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਵਿਭਾਗ ਵੱਲੋਂ ਜਿੰਨਾ ਠੇਕਾ ਮਿਲਿਆ ਹੈ, ਉਨ੍ਹਾਂ ਉਸ ਮੁਤਾਬਿਕ ਕੰਮ ਚਲਾਇਆ ਹੈ, ਛੇਤੀ ਹੀ ਇਸ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।

Advertisement
×