ਵਿਧਾਇਕ ਵੱਲੋਂ ਕਾਲਜ ਨੂੰ 12 ਏਸੀ ਭੇਟ
ਦੇਵੀਗੜ੍ਹ: ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਜੋ ਹਲਕਾ ਸਨੌਰ ਦੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਸਕੂਲਾਂ ਦੇ ਨਾਲ ਨਾਲ ਇਲਾਕੇ ਦੇ ਇੱਕੋ-ਇੱਕ ਸਰਕਾਰੀ ਕਾਲਜ ਵਿੱਚ ਵੀ ਏਸੀ ਲਗਵਾਏ ਜਾਣਗੇ। ਉਸੇ ਵਾਅਦੇ ਨੂੰ ਅੱਜ ਪੂਰਾ ਕਰਨ ਲਈ ਅਤੇ ਐੱਨਆਰਆਈਜ਼ ਦੇ...
Advertisement
ਦੇਵੀਗੜ੍ਹ: ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਜੋ ਹਲਕਾ ਸਨੌਰ ਦੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਸਕੂਲਾਂ ਦੇ ਨਾਲ ਨਾਲ ਇਲਾਕੇ ਦੇ ਇੱਕੋ-ਇੱਕ ਸਰਕਾਰੀ ਕਾਲਜ ਵਿੱਚ ਵੀ ਏਸੀ ਲਗਵਾਏ ਜਾਣਗੇ। ਉਸੇ ਵਾਅਦੇ ਨੂੰ ਅੱਜ ਪੂਰਾ ਕਰਨ ਲਈ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਹਲਕਾ ਸਨੌਰ ਦੇ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਉਨ੍ਹਾਂ ਵੱਲੋਂ ਹਰਦੇਵ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ ਦੂਧਨਸਾਧਾਂ ਨੇ ਕਾਲਜ ਪਹੁੰਚ ਕੇ 12 ਏਸੀ ਭੇਟ ਕੀਤੇ। ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਜੋ ਕਾਲਜ ਨੂੰ ਏਸੀ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਹਰਦੇਵ ਸਿੰਘ ਘੜਾਮ, ਜਗਜੀਵਨ ਸਿੰਘ ਸੈਣੀ ਸਰਪੰਚ ਦੇਵੀਨਗਰ, ਸਾਹਿਬ ਸਿੰਘ ਘੜਾਮ, ਯਾਦਵਿੰਦਰ ਸਿੰਘ, ਸਿਮਰਜੀਤ ਸਿੰਘ ਸੋਹਲ, ਗੁਰਪ੍ਰੀਤ ਗੁਰੀ ਪੀਏ, ਡਾ. ਤੇਜਿੰਦਰਪਾਲ ਸਿੰਘ, ਰੁਪਿੰਦਰ ਕੌਰਭੋਲਾ ਰਾਮ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×