ਵਿਧਾਇਕਾ ਵੱਲੋਂ ਬਿਜਲੀ ਪ੍ਰਾਜੈਕਟਾਂ ਦੀ ਸ਼ੁਰੂਆਤ
ਵਿਧਾਇਕਾ ਨੀਨਾ ਮਿੱਤਲ ਨੇ ਅੱਜ ਫੋਕਲ ਪੁਆਇੰਟ ਰਾਜਪੁਰਾ ਸਥਿਤ ਬਿਜਲੀ ਗਰਿੱਡ ਵਿੱਚ 5.5 ਕਰੋੜ ਰੁਪਏ ਦੇ ਨਵੇਂ ਬਿਜਲੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸਬ-ਅਰਬਨ ਦੇ ਐੱਸ ਡੀ ਓ ਪਵਨ ਕੁਮਾਰ ਵਰਮਾ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ ਜਿਸ ਵਿੱਚ...
ਵਿਧਾਇਕਾ ਨੀਨਾ ਮਿੱਤਲ ਨੇ ਅੱਜ ਫੋਕਲ ਪੁਆਇੰਟ ਰਾਜਪੁਰਾ ਸਥਿਤ ਬਿਜਲੀ ਗਰਿੱਡ ਵਿੱਚ 5.5 ਕਰੋੜ ਰੁਪਏ ਦੇ ਨਵੇਂ ਬਿਜਲੀ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸਬ-ਅਰਬਨ ਦੇ ਐੱਸ ਡੀ ਓ ਪਵਨ ਕੁਮਾਰ ਵਰਮਾ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ ਜਿਸ ਵਿੱਚ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਤੇ ਐਕਸੀਅਨ ਧਰਮਵੀਰ ਕਮਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ। ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਸੂਬੇ ਭਰ ਵਿੱਚ ਬਿਜਲੀ ਨਿਗਮ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ 4801 ਕਰੋੜ ਰੁਪਏ ਦੇ ਕੰਮ ਸ਼ੁਰੂ ਕੀਤੇ ਗਏ ਹਨ। ਰਾਜਪੁਰਾ ਸਬ-ਅਰਬਨ ਉਪ ਮੰਡਲ ਵਿੱਚ 11 ਕੇਵੀ ਦੇ ਚਾਰ ਫੀਡਰਾਂ ਨੂੰ ਡੀਲੋਡ ਕਰਕੇ ਨਵੇਂ ਫੀਡਰ ਖਿੱਚੇ ਜਾ ਰਹੇ ਹਨ ਜਿਸ ’ਤੇ 1.5 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ 83.81 ਲੱਖ ਰੁਪਏ ਨਾਲ 16 ਨਵੇਂ ਟਰਾਂਸਫਾਰਮਰ ਲਗਾਏ ਜਾ ਰਹੇ ਹਨ ਅਤੇ 40.32 ਲੱਖ ਰੁਪਏ ਦੀ ਲਾਗਤ ਨਾਲ 19 ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਫੋਕਲ ਪੁਆਇੰਟ ਗ੍ਰਿੱਡ ਦੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਲਈ 2.5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸੜਕਾਂ ਦੀ ਮੁਰੰਮਤ, ਨਵੀਨੀਕਰਨ ਅਤੇ ਹੋਰ ਵਿਕਾਸ ਕੰਮ ਵੀ ਜ਼ੋਰਾਂ ’ਤੇ ਚੱਲ ਰਹੇ ਹਨ। ਇਸ ਮੌਕੇ ਕੋਆਰਡੀਨੇਟਰ ਸਚਿਨ ਮਿੱਤਲ, ਰਿਤੇਸ਼ ਬਾਂਸਲ, ਕੌਂਸਲਰ ਸੁਖਚੈਨ ਸਿੰਘ ਸਰਵਾਰਾ, ਪਰਮਿੰਦਰ ਸਹਿਗਲ, ਸਾਹਿਲ ਮਿੱਤਲ, ਪ੍ਰਦੀਪ ਕੁਮਾਰ ਤੇ ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।