ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇ ਸ਼ਹੀਦੀ ਸ਼ਤਾਬਦੀ ਦੇ ਸਨਮਾਨ ਵਿੱਚ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਨੇੜੇ ਨਵੇਂ ਬਣਾਏ ਗਏ ਖੰਡਾ ਚੌਕ ਅਤੇ ਸੜਕ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਸਾਂਝੇ ਤੌਰ ’ਤੇ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਨੇ ਕੀਤੀ। ਵਿਧਾਇਕ ਨੇ ਕਿਹਾ ਕਿ ਮੇਅਰ ਕੁੰਦਨ ਗੋਗੀਆ ਦੀ ਮਿਹਨਤ ਕਰਕੇ ਇਸ ਚੌਕ ਨੂੰ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਵਾ ਦਿੱਤਾ ਗਿਆ ਹੈ, ਜਿਸ ਲਈ ਮੇਅਰ ਅਤੇ ਉਨ੍ਹਾਂ ਦੀ ਟੀਮ ਧੰਨਵਾਦ ਅਤੇ ਵਧਾਈ ਦੀ ਪਾਤਰ ਹੈ। ਵਿਧਾਇਕ ਨੇ ਸ਼ਹਿਰ ’ਚ ਜਲਦੀ ਹੀ ਇਕ ਹੋਰ ਚੌਕ ਨਵੇਂ ਰੂਪ ਵਿੱਚ ਬਣਾਏ ਜਾਣ ਦਾ ਐਲਾਨ ਵੀ ਕੀਤਾ ਤਾਂ ਜੋ ਪੁਰਾਣੀ ਧਾਰਮਿਕ ਵਿਰਾਸਤ ਸਬੰਧੀ ਨਵੀਂ ਪੀੜੀ ਨੂੰ ਜਾਣੂ ਕਰਵਾਇਆ ਜਾਵੇ।
ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਤੋਂ ਭਵਨ ਪੁਨੀਤ ਸਿੰਘ, ਗੁਰੂ ਤੇਗ਼ ਬਹਾਦੁਰ ਸੇਵਕ ਜਥਾ ਰਣਜੀਤ ਸਿੰਘ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਸ਼ਤਾਬਦੀ ਕਮੇਟੀ ਦਲ ਪੰਥ ਪਟਿਆਲਾ, ਰਣਜੀਤ ਅਖਾੜਾ ਬੁੱਢਾ ਦਲ, ਗੁਰੂ ਨਾਨਕ ਟਰੱਸਟ, ਜੰਗੀ ਜਥਾ ਗੁਰਦੁਆਰਾ ਸੁਸਾਇਟੀ, ਰਾਜਦੀਪ ਸਿੰਘ ਐੱਮ ਡੀ ਪਲੇਅ ਵੇਜ਼, ਤਰਨਜੀਤ ਸਿੰਘ ਕੋਹਲੀ, ਜਸਬੀਰ ਸਿੰਘ ਮਾਟਾ, ਐੱਮ ਸੀ ਜੋਨੀ ਕੋਹਲੀ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸਾਗਰ ਧਾਲੀਵਾਲ, ਰਾਜੂ ਸਾਹਨੀ, ਹਰਮਨ ਸੰਧੂ, ਜਸਬੀਰ ਸਿੰਘ ਬਿੱਟੂ, ਹਰਪਾਲ ਸਿੰਘ ਬਿੱਟੂ, ਜਗਤਾਰ ਜੱਗੀ ਅਤੇ ਦਵਿੰਦਰਪਾਲ ਸਿੰਘ ਆਦਿ ਸੰਸਥਾਵਾਂ ਦੇ ਆਗੂ ਵੀ ਮੌਜੂਦ ਸਨ। ਇਸੇ ਤਰ੍ਹਾਂ ਯੰਗ ਖਾਲਸਾ ਫਾਊਂਡੇਸ਼ਨ ਤੋਂ ਜਸਲੀਨ ਸਿੰਘ ਸਮਾਰਟੀ ਵੀ ਮੌਜੂਦ ਰਹੇ।

