ਵਿਧਾਇਕ ਵੱਲੋਂ ਜੂਡੋ ਖਿਡਾਰਨ ਦਾ ਸਨਮਾਨ
ਪਿੰਡ ਮਤੌਲੀ ਤੋਂ ਸਧਾਰਨ ਪਰਿਵਾਰ ਨਾਲ ਸਬੰਧਤ ਕੌਮਾਂਤਰੀ ਜੂਡੋ ਖਿਡਾਰਨ ਮਾਇਆ ਦੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਜਿੱਥੇ ਪਿੰਡ ਮਤੌਲੀ ਦੇ ਵਾਸੀ...
Advertisement
ਪਿੰਡ ਮਤੌਲੀ ਤੋਂ ਸਧਾਰਨ ਪਰਿਵਾਰ ਨਾਲ ਸਬੰਧਤ ਕੌਮਾਂਤਰੀ ਜੂਡੋ ਖਿਡਾਰਨ ਮਾਇਆ ਦੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਜਿੱਥੇ ਪਿੰਡ ਮਤੌਲੀ ਦੇ ਵਾਸੀ ਸੁੱਖੂ ਰਾਮ ਦੀ ਧੀ ਨੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਉਹ ਹਲਕਾ ਸ਼ੁਤਰਾਣਾ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਚਮਕਾਇਆ ਹੈ। ਇਸ ਲੜਕੀ ਨੇ ਸਟੇਟ ਪੱਧਰ ’ਤੇ 10 ਤਗ਼ਮੇ ਅਤੇ ਕੌਮੀ ਪੱਧਰ ਦੇ ਨੌਂ ਤਗ਼ਮੇ ਜਿੱਤ ਕੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ ਤੀਜਾ ਸਥਾਨ ਹਾਸਲ ਕੀਤਾ। ਕੌਮਾਂਤਰੀ ਪੱਧਰ ’ਤੇ 48 ਕਿਲੋ ਵਰਗ ਵਿੱਚ ਮਾਲਟਾ ਨੂੰ ਹਰਾ ਕੇ ਕੌਮਾਂਤਰੀ ਪੱਧਰ ’ਤੇ ਸੋਨ ਤਗ਼ਮਾ ਜਿੱਤਿਆ। ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਥਿੰਦ, ਸਰਪੰਚ ਕਰਨ ਸਿੰਘ ਮਤੌਲੀ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਰਾਮਪਾਲ ਸਿੰਘ ਮਤੌਲੀ ਆਦਿ ਹਾਜ਼ਰ ਸਨ।
Advertisement
Advertisement
×