ਸ਼ਹਿਰ ਦੀ ਸਫਾਈ ਲਈ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾ’ ਮੁਹਿੰਮ
ਸ਼ਾਹੀ ਸ਼ਹਿਰ ਪਟਿਆਲਾ ਦੀ ਸਾਫ਼-ਸਫਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਥੇ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾ’ ਦੇ ਬੈਨਰ ਹੇਠਾਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਮੁਹਿੰਮ ਵਿੱਚ ਇੱਕ ਸਵੱਛਤਾ ਯੋਧੇ ਵਜੋਂ ਹਿੱਸਾ ਲੈਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ...
ਸ਼ਾਹੀ ਸ਼ਹਿਰ ਪਟਿਆਲਾ ਦੀ ਸਾਫ਼-ਸਫਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਥੇ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾ’ ਦੇ ਬੈਨਰ ਹੇਠਾਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਮੁਹਿੰਮ ਵਿੱਚ ਇੱਕ ਸਵੱਛਤਾ ਯੋਧੇ ਵਜੋਂ ਹਿੱਸਾ ਲੈਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੀ ਸੜਕਾਂ ਦੇ ਕਿਨਾਰਿਆਂ ਤੋਂ ਕੂੜਾ ਚੁੱਕਣ ਵਿੱਚ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਜਿਵੇਂ ਉਹ ਦੀਵਾਲੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਆਪਣੇ ਘਰਾਂ ਦੀ ਸਾਫ-ਸਫ਼ਾਈ ਕਰਦੇ ਹਨ ਉਸੇ ਤਰ੍ਹਾਂ ਹੀ ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਵੀ ਅੱਗੇ ਆਉਣ। ਜਾਣਕਾਰੀ ਅਨੁਸਾਰ ਸ਼ਹਿਰ ਵਾਸੀਆਂ ਦੇ ਇੱਕ ਸਮੂਹ ਵੱਲੋਂ ਸ਼ਹਿਰ ਦੀਆਂ ਸੜਕਾਂ ਨੇੜੇ ਪਏ ਪਲਾਸਟਿਕ ਦੇ ਕੂੜੇ, ਬੋਤਲਾਂ, ਰੈਪਰ ਅਤੇ ਹੋਰ ਚੁੱਕਣ ਦੀ ਇਹ ਸਫਾਈ ਮੁਹਿੰਮ ਪਟਿਆਲਾ ਦੀ ਸਵੱਛਤਾ ਅਤੇ ਸੁੰਦਰੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਅਜਿਹੀ ਸ਼ੁਰੂਆਤ ਇੱਥੇ ਵਿਜੀਲੈਂਸ ਦਫਤਰ ਤੋਂ ਪਟਿਆਲਾ ਕਲੱਬ ਰੋਡ ਦੇ ਨਾਲ-ਨਾਲ ਬਾਰਾਂਦਰੀ ਤੋਂ ਕੀਤੀ ਗਈ। ਇਸ ਦੌਰਾਨ ਆਮ ਨਾਗਿਰਕਾਂ, ਔਰਤਾਂ, ਬੱਚਿਆਂ, ਉਦਯੋਗਪਤੀਆਂ, ਕਾਰੋਬਾਰੀਆਂ, ਡਾਕਟਰਾਂ, ਅਧਿਆਪਕਾਂ, ਸਿਵਲ, ਪੁਲੀਸ ਤੇ ਫ਼ੌਜ ਦੇ ਸਾਬਕਾ ਅਫ਼ਸਰਾਂ ਸਮੇਤ ਹਰ ਖੇਤਰ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਵਾਲੰਟੀਅਰਾਂ ਦੇ ਨਾਲ ਕੂੜਾ ਇਕੱਠਾ ਕਰਨ ਵਿੱਚ ਮਦਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਇਸ ਦੇ ਲੋਕਾਂ ਦਾ ਪ੍ਰਤੀਬਿੰਬ ਹੁੰਦਾ ਹੈ ਤੇ ਦੀਵਾਲੀ ਦੀ ਤਰ੍ਹਾਂ ਹੀ ਜੇਕਰ ਸ਼ਹਿਰ ਵਾਸੀ ਜਨਤਕ ਥਾਵਾਂ ਨੂੰ ਵੀ ਸਾਫ਼ ਰੱਖਣ ਦੀ ਜ਼ਿੰਮੇਵਾਰੀ ਲੈਣ ਤਾਂ ਸ਼ਹਿਰ ਦੀ ਚਮਕ ਦਮਕ ਹੋ ਵੀ ਵਧ ਸਕਦੀ ਹੈ।