ਨਮਾਦਾਂ ਵਿੱਚ ਮੈਡੀਕਲ ਕੈਂਪ
ਪਿੰਡ ਨਮਾਦਾਂ ਵਿੱਚ ਗੁੱਗਾ ਮਾੜੀ ਦੇ ਮੇਲੇ ਦੌਰਾਨ ਕਾਂਗਰਸ ਆਗੂ ਵਿਜੈਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ 5000 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚ 400 ਦੇ ਕਰੀਬ ਮਰੀਜ਼ਾਂ ਦੇ...
Advertisement
ਪਿੰਡ ਨਮਾਦਾਂ ਵਿੱਚ ਗੁੱਗਾ ਮਾੜੀ ਦੇ ਮੇਲੇ ਦੌਰਾਨ ਕਾਂਗਰਸ ਆਗੂ ਵਿਜੈਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ 5000 ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚ 400 ਦੇ ਕਰੀਬ ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ। 2000 ਦੇ ਕਰੀਬ ਮਰੀਜ਼ਾਂ ਨੂੰ ਅੱਖਾਂ ਲਈ ਐਨਕਾਂ ਵੰਡੀਆਂ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਇਸ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
Advertisement
Advertisement
×