ਮੀਡੀਆ ਕਲੱਬ ਨੇ ਕੌਮੀ ਪ੍ਰੈੱਸ ਦਿਹਾੜੇ ਮੌਕੇ ਕੈਂਪ ਲਗਾਇਆ
ਅੱਜ ਕੌਮੀ ਪ੍ਰੈੱਸ ਦਿਹਾੜੇ ਦੇ ਮੌਕੇ ’ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਪ੍ਰਧਾਨ ਪਰਮੀਤ ਸਿੰਘ ਦੀ ਅਗਵਾਈ ਹੇਠ ਅਮਰ ਹਸਪਤਾਲ ਦੇ ਸਹਿਯੋਗ ਨਾਲ ਕਲੱਬ ਦੇ ਦਫਤਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਇਸੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਹੇ,...
ਅੱਜ ਕੌਮੀ ਪ੍ਰੈੱਸ ਦਿਹਾੜੇ ਦੇ ਮੌਕੇ ’ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਪ੍ਰਧਾਨ ਪਰਮੀਤ ਸਿੰਘ ਦੀ ਅਗਵਾਈ ਹੇਠ ਅਮਰ ਹਸਪਤਾਲ ਦੇ ਸਹਿਯੋਗ ਨਾਲ ਕਲੱਬ ਦੇ ਦਫਤਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਇਸੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਹੇ, ਪਟਿਆਲਾ ਦੇ ਮੌਜੂਦਾ ਡੀ ਪੀ ਆਰ ਓ ਭੁਪੇਸ਼ ਚੱਠਾ ਨੇ ਕੀਤਾ। ਅਮਰ ਹਸਪਤਾਲ ਦੇ ਕੋਆਰਡੀਨੇਟਰ ਸਤਨਾਮ ਸਿੰਘ ਅਤੇ ਇਸੇ ਕਲੱਬ ਨਾਲ ਜੁੜੇ ਰਹੇ ਪਟਿਆਲਾ ਦੇ ਮੌਜੂਦਾ ਏ ਪੀ ਆਰ ਓ ਹਰਦੀਪ ਸਿੰਘ ਗਹੀਰ ਨੇ ਵਿਸ਼ੇਸ਼ ਮਹਿਮਾਨਾ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਮੁੱਖ ਸਲਾਹਕਾਰ ਰਾਣਾ ਰਣਧੀਰ ਨੇ ਵਿਸ਼ੇਸ਼ ਭਾਸ਼ਣ ’ਚ ਕੌਮੀ ਪ੍ਰੈੱਸ ਦਿਹਾੜੇ ਦੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਸਾਂਝੀ ਕੀਤੀ। ਜਦੋਂ ਕਿ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਨੇ ਕਲੱਬ ਦੇ ਇਤਿਹਾਸ ’ਤੇ ਝਾਤ ਪਾਈ। ਮੰਚ ਸੰਚਾਲਨ ਕਲੱਬ ਦੇ ਪਿਛਲੇ ਪ੍ਰਧਾਨ ਨਵਦੀਪ ਢੀਂਗਰਾ ਨੇ ਕੀਤਾ। ਇਸ ਕੈਂਪ ਦੌਰਾਨ ਖੂਨ ਦੇ ਟੈਸਟ, ਹੈਪੇਟਾਈਟਸ-ਬੀ ਅਤੇ ਸੀ ਦੇ ਟੈਸਟ ਮੁਫਤ ਕੀਤੇ ਗਏ। ਕੈਂਪ ਵਿੱਚ ਦਿਲ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਸਿੰਗਲਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕੇ ਐੱਸ ਗਰੋਵਰ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ. ਸ਼ਿਮੋਨਾ ਗਰਗ ਸਣੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਿਯੂਸ਼ ਮਿੱਤਲ ਨੇ ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਪਰਮੀਤ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜੁਆਇੰਟ ਸਕੱਤਰ ਜਤਿੰਦਰ ਗਰੋਵਰ, ਕਮਲ ਦੂਆ, ਅਨੂ ਅਲਬਰਟ, ਗੁਲਸ਼ਨ ਸ਼ਰਮਾ, ਹਰਜੀਤ ਸਿੰਘ ਨਿੱਝਰ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੁੰਦਰ ਸ਼ਰਮਾ,ਅਜੈ ਸ਼ਰਮਾ, ਕੰਵਰਇੰਦਰ ਸਿੰਘ, ਰਾਜਦੀਪ ਕੌਰ ਥਿੰਦ, ਜਸਵਿੰਦਰ ਜੁਲਕਾਂ, ਆਸ਼ੂਤੋਸ਼ ਅਤੇ ਮਨੀ ਸਿੰਘ ਸਮੇਤ ਅਮਰ ਹਸਪਤਾਲ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਆਦਿ ਵੀ ਹਾਜ਼ਰ ਸਨ।

