ਮੇਅਰ ਨੇ ਬੂਟੇ ਲਾ ਕੇ ਜਨਮ ਦਿਨ ਮਨਾਇਆ
ਪਟਿਆਲਾ: ਰੋਜ਼ ਗਾਰਡਨ ਵਿੱਚ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦਾ 64ਵਾਂ ਜਨਮ ਦਿਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਬੂਟੇ ਲਗਾਉਂਦਿਆਂ ਮੇਅਰ ਗੋਗੀਆ ਨੇ ਲੋਕਾਂ ਨੂੰ ਅਪੀਲ...
ਪਟਿਆਲਾ: ਰੋਜ਼ ਗਾਰਡਨ ਵਿੱਚ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦਾ 64ਵਾਂ ਜਨਮ ਦਿਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਬੂਟੇ ਲਗਾਉਂਦਿਆਂ ਮੇਅਰ ਗੋਗੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਹਰ ਇਨਸਾਨ ਆਪਣੇ ਜਨਮ ਦਿਨ ’ਤੇ ਦੋ ਬੂਟੇ ਜ਼ਰੂਰ ਲਾਵੇ। ਇਸ ਮੌਕੇ ਲਖਬੀਰ ਸਿੰਘ ਲੱਖਾ, ਦੇਵ ਸੋਢੀ, ਖੰਨਾ ਡਿੰਪੀ, ਵਿਨਸੀ ਮਹਿਤਾ, ਜਤਿੰਦਰ ਸਿੰਘ, ਸੁਰਿੰਦਰਪਾਲ, ਪੱਪੂ ਪੰਕਜ, ਚਰਨਪਾਲ ਸਿੰਘ, ਗੁਰਿੰਦਰਪਾਲ, ਗੁਰਵਿੰਦਰ ਸਿੰਘ ਮਾਰਨਿੰਗ ਕਲੱਬ ਅਤੇ ਸੈਰ ਪ੍ਰੇਮੀਆ ਨੇ ਕੁੰਦਨ ਗੋਗੀਆ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ