ਮਾਰਕੀਟ ਕਮੇਟੀ ਨੇ ਗੁਦਾਮ ਦਾ ਕਬਜ਼ਾ ਵਾਪਸ ਲਿਆ
ਮਾਰਕੀਟ ਕਮੇਟੀ ਰਾਜਪੁਰਾ ਨੇ ਅੱਜ ਪੰਜਾਬ ਮੰਡੀ ਬੋਰਡ ਦੀ ਮਲਕੀਅਤ ਵਾਲੇ ਗੁਦਾਮ ਨੰਬਰ-3 ਦਾ ਕਬਜ਼ਾ ਮੈਸਰਜ਼ ਮਹਿੰਦਰਾ ਟ੍ਰੇਡਿੰਗ ਕੰਪਨੀ ਦੇ ਮਾਲਕ ਮਹਿੰਦਰ ਕੁਮਾਰ ਤੋਂ ਵਾਪਸ ਲੈ ਲਿਆ ਹੈ। ਇਸ ਬਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਮੰਡੀ...
Advertisement
ਮਾਰਕੀਟ ਕਮੇਟੀ ਰਾਜਪੁਰਾ ਨੇ ਅੱਜ ਪੰਜਾਬ ਮੰਡੀ ਬੋਰਡ ਦੀ ਮਲਕੀਅਤ ਵਾਲੇ ਗੁਦਾਮ ਨੰਬਰ-3 ਦਾ ਕਬਜ਼ਾ ਮੈਸਰਜ਼ ਮਹਿੰਦਰਾ ਟ੍ਰੇਡਿੰਗ ਕੰਪਨੀ ਦੇ ਮਾਲਕ ਮਹਿੰਦਰ ਕੁਮਾਰ ਤੋਂ ਵਾਪਸ ਲੈ ਲਿਆ ਹੈ। ਇਸ ਬਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਨੇ ਦੱਸਿਆ ਕਿ ਮੰਡੀ ਬੋਰਡ ਦੇ ਗੁਦਾਮ ਨੰਬਰ ਤਿੰਨ ਅਤੇ ਚਾਰ ਪਿਛਲੇ ਲਗਭਗ 14 ਸਾਲਾਂ ਤੋਂ ਉਕਤ ਕੰਪਨੀ ਦੇ ਕਬਜ਼ੇ ਹੇਠ ਸਨ ਅਤੇ ਵਾਰ ਵਾਰ ਨੋਟਿਸ ਦੇਣ ਦੇ ਬਾਵਜੂਦ ਕੰਪਨੀ ਵੱਲੋਂ ਗੁਦਾਮਾਂ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ ਸੀ। ਅੱਜ ਮਾਰਕੀਟ ਕਮੇਟੀ ਨੇ ਕਾਰਵਾਈ ਕਰਕੇ ਗੁਦਾਮ ਨੰਬਰ ਤਿੰਨ ਦਾ ਕਬਜ਼ਾ ਮੁਕੰਮਲ ਰੂਪ ਵਿੱਚ ਆਪਣੇ ਹਵਾਲੇ ਕਰ ਲਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗੁਦਾਮ ਨੰਬਰ ਚਾਰ ਵਿੱਚ ਕੰਪਨੀ ਦਾ ਕੁਝ ਸਾਮਾਨ ਪਿਆ ਹੋਇਆ ਹੈ ਜਿਸ ਨੂੰ ਚੁੱਕਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਗੁਦਾਮ-4 ਦਾ ਕਬਜ਼ਾ ਵੀ ਮਾਰਕੀਟ ਕਮੇਟੀ ਵੱਲੋਂ ਲੈ ਲਿਆ ਜਾਵੇਗਾ।
Advertisement
Advertisement
×