DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੂੰਹ ਦੀ ਸਾਫ-ਸਫਾਈ ਬਾਰੇ ਜਾਗਰੂਕ ਕੀਤਾ

ਖੇਤਰੀ ਪ੍ਰ੍ਰਤੀਨਿਧ ਪਟਿਆਲਾ, 4 ਅਪਰੈਲ ਮੂੰਹ ਦੀ ਸਾਫ-ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਲਈ ‘ਇੱਕ ਸਿਹਤਮੰਦ ਮੂੰਹ ਹੈ-ਇੱਕ ਸਿਹਤਮੰਦ ਸਰੀਰ’ ਦੇ ਵਿਸ਼ੇ ਹੇਠ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ ਡਾ. ਸੁਨੰਦਾ ਗਰੋਵਰ ਦੀ ਅਗਵਾਈ ਵਿੱਚ ਵਿਸ਼ਵ ਓਰਲ ਸਿਹਤ ਦਿਵਸ ਨਰਸਿੰਗ...
  • fb
  • twitter
  • whatsapp
  • whatsapp
featured-img featured-img
ਲੋਕਾਂ ਨੂੰ ਜਾਗਰੂਕ ਕਰਦੇੇ ਹੋਏ ਡੈਂਟਲ ਸਿਹਤ ਅਧਿਕਾਰੀ। ਫੋਟੋ:ਭੰਗੂ
Advertisement

ਖੇਤਰੀ ਪ੍ਰ੍ਰਤੀਨਿਧ

ਪਟਿਆਲਾ, 4 ਅਪਰੈਲ

Advertisement

ਮੂੰਹ ਦੀ ਸਾਫ-ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਲਈ ‘ਇੱਕ ਸਿਹਤਮੰਦ ਮੂੰਹ ਹੈ-ਇੱਕ ਸਿਹਤਮੰਦ ਸਰੀਰ’ ਦੇ ਵਿਸ਼ੇ ਹੇਠ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ ਡਾ. ਸੁਨੰਦਾ ਗਰੋਵਰ ਦੀ ਅਗਵਾਈ ਵਿੱਚ ਵਿਸ਼ਵ ਓਰਲ ਸਿਹਤ ਦਿਵਸ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਵਿੱਚ ਮਨਾਇਆ ਗਿਆ। ਡਾ. ਸਵਿਤਾ ਗਰਗ ਅਤੇ ਡਾ. ਆਰਤੀ ਵੱਲੋਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਮੂੰਹ ਦੀ ਸਫਾਈ ਦੀ ਮਹੱਤਤਾ ’ਤੇ ਸਕਿੱਟ ਪੇਸ਼ ਕੀਤੀ ਗਈ। ਇਸ ਮੌਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਬੁਰਸ਼ ਕਰਨ ਦੀਆਂ ਤਕਨੀਕਾਂ ਦਾ ਪ੍ਰਦਰਸਨ ਕੀਤਾ ਗਿਆ।

ਡੀ.ਡੀ.ਐਚ.ਓ ਡਾ. ਸੁਨੰਦਾ ਗਰੋਵਰ ਨੇ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿੱਚ ਦੋ ਵਾਰ ਅਤੇ ਰਾਤ ਨੂੰ ਸੌਣ ਤੋ ਪਹਿਲਾਂ ਜ਼ਰੂਰ ਬੁਰਸ਼ ਕੀਤਾ ਜਾਵੇ। ਮਿੱਠੇ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾਂ ਅਜਿਹੀਆਂ ਚੀਜ਼ਾਂ ਖਾਣ ਤੋਂ ਬਾਦ ਬੁਰਸ਼ ਜਰੂਰ ਕੀਤਾ ਜਾਵੇ। ਹਰੇਕ ਛੇ ਮਹੀਨੇ ਬਾਅਦ ਚੈਕਅੱਪ ਜ਼ਰੂਰ ਕਰਵਾਇਆ ਜਾਵੇ।

Advertisement
×