ਸਨੌਰ ’ਚ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਜ਼ੇ ਮੁਆਫ ਕਰਕੇ ਬਹੁਤ ਐੱਸਸੀ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਕੀਤਾ। ਉਹ ਅੱਜ ਆਪਣੇ ਦਫਤਰ ਵਿੱਚ 117 ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਮੌਕੇ ਸੰਬੋਧਨ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਦੇ ਕੁੱਲ 400 ਕੇਸਾਂ ਵਿੱਚ 4 ਕਰੋੜ 82 ਲੱਖ 59 ਹਜ਼ਾਰ 307 ਰੁਪਏ ਮੁਆਫ ਕੀਤੇ ਹਨ ਜਿਨ੍ਹਾਂ ਵਿੱਚੋਂ ਹਲਕਾ ਸਨੌਰ ਦੇ ਐੱਸਸੀ. ਭਾਈਚਾਰੇ ਦੇ 117 ਲਾਭਪਾਤਰੀਆਂ ਨੂੰ ਲਗਪਗ 1.17 ਕਰੋੜ ਦੇ ਕਰਜ਼ੇ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਹੈ। ਜਿਨ੍ਹਾਂ ਪਰਿਵਾਰਾਂ ਨੂੰ ਇਹ ਸਰਟੀਫਿਕੇਟ ਵੰਡੇ ਗਏ ਉਨ੍ਹਾਂ ਵਿੱਚ ਜਗਤਾਰ ਸਿੰਘ ਸ਼ਾਦੀਪੁਰ ਖੁੱਡਾ, ਜਗਤਾਰ ਸਿੰਘ ਦੋਣ ਖੁਰਦ, ਬਲਬੀਰ ਸਿੰਘ ਅਤੇ ਜਰਨੈਲ ਸਿੰਘ ਪਨੌਦੀਆਂ, ਕਰਨੈਲ ਸਿੰਘ ਸ਼ਾਦੀਪੁਰ ਖੁੱਡਾ, ਰਾਮ ਇਸਰ ਸਿੰਘ ਚੌਰਾ, ਨਰਿੰਜਨ ਸਿੰਘ, ਹਰਦੇਵ ਸਿੰਘ ਰੁੜਕੀ ਬੁੱਧ ਸਿੰਘ, ਪ੍ਰਵੀਨ ਸਿੰਘ, ਜਰਨੈਲ ਸਿੰਘ ਅਤੇ ਨੱਥੂ ਰਾਮ ਦੁਧਨਗੁੱਜਰਾਂ ਆਦਿ ਹਾਜ਼ਰ ਸਨ।