ਲਾਇਨਜ਼ ਕਲੱਬ ਵੱਲੋਂ ਅੱਖਾਂ ਦਾ ਜਾਂਚ ਕੈਂਪ
ਰਵੇਲ ਸਿੰਘ ਭਿੰਡਰ
ਘੱਗਾ, 15 ਮਾਰਚ
ਲਾਇਨਜ਼ ਕਲੱਬ ਘੱਗਾ (ਰੌਇਲ) ਵੱਲੋਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਸਥਾਨਕ ਚੇਤਨ ਦਾਸ ਦੀ ਸਮਾਧ ’ਤੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪੁੱਤਰ ਗੁਰਮੀਤ ਸਿੰਘ ਵਿੱਕੀ ਨੇ ਕੀਤਾ ਜਿਸ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਲਾਇਨ ਅਜੈ ਗੋਇਲ (ਗਵਰਨਰ ਬੀਡੀਜੇ) ਨੇ ਅਦਾ ਕੀਤੀ। ਕੈਂਪ ਵਿੱਚ ਡਾ. ਸਤਵੀਰ ਸਿੰਘ ਦੀ ਟੀਮ ਨੇ 298 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। 83 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ, ਜਿਨ੍ਹਾਂ ਦੇ ਅਪਰੇਸ਼ਨ ਕਰਕੇ ਲੈਂਜ ਪਾਏ ਜਾਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਪ੍ਰੇਮ ਚੰਦ ਕਾਂਸਲ, ਪੀਆਰਓ ਲਾਇਨ ਸ਼ਕਤੀ ਗੋਇਲ (ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ) , ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਮਿੱਠੂ ਸਿੰਘ, ਲਾਇਨ ਬਿੱਟੂ ਮੈਣੀ, ਅਗਰਵਾਲ ਸਭਾ ਘੱਗਾ ਦੇ ਪ੍ਰਧਾਨ ਸੁਭਾਸ਼ ਦੇਧਨਾ, ਲਾਇਆ ਨਰੇਸ਼ ਕੁਮਾਰ ਗੋਇਲ, ਲਾਇਨ ਵੇਦ ਪ੍ਰਕਾਸ਼ ਪੋਪਲੀ ਪਾਤੜਾਂ, ਲਾਇਨ ਮੱਖਣ ਗੋਇਲ, ‘ਆਪ’ ਆਗੂ ਸੋਨੀ ਜਲੂਰ, ਲਾਇਨ ਪਵਨ ਕੁਮਾਰ ਲੱਕੀ, ਬਲਵਿੰਦਰ ਸਿੰਘ ਕਾਲਾ ਗੁੱਜਰ ਅਤੇ ਭੁਪਿੰਦਰ ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।