ਪੰਜਾਬੀ ਸ਼ਬਦ ਜੋੜਾਂ ਬਾਰੇ ਭਾਸ਼ਾ ਵਿਭਾਗ ਵੱਲੋਂ ਗੋਸ਼ਟੀ ਅੱਜ
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਸਬੰਧੀ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਇੱਕ ਦਿਨਾ ਗੋਸ਼ਟੀ ਭਲਕੇ 8 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿੱਚ ਕਰਵਾਈ ਜਾ ਰਹੀ ਹੈ। ਸਵੇਰੇ 10...
Advertisement
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਸਬੰਧੀ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਇੱਕ ਦਿਨਾ ਗੋਸ਼ਟੀ ਭਲਕੇ 8 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿੱਚ ਕਰਵਾਈ ਜਾ ਰਹੀ ਹੈ। ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਗੋਸ਼ਟੀ ਦੌਰਾਨ ਸ਼ਬਦ ਜੋੜਾਂ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਉੱਘੇ ਵਿਦਵਾਨ ਵਿਚਾਰ ਚਰਚਾ ’ਚ ਹਿੱਸਾ ਲੈਣਗੇ। ਦੋ ਸੈਸ਼ਨਾਂ ’ਚ ਹੋਣ ਵਾਲੀ ਇਸ ਗੋਸ਼ਟੀ ਦੇ ਪਹਿਲੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ, ਸੁਲੱਖਣ ਸਰਹੱਦੀ, ਡਾ. ਪਰਮਜੀਤ ਸਿੰਘ ਢੀਂਗਰਾ ਤੇ ਡਾ. ਆਸ਼ਾ ਕਿਰਨ ਚਰਚਾ ’ਚ ਸ਼ਮੂਲੀਅਤ ਕਰਨਗੇ।
Advertisement
Advertisement
×