ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੰਡੌਰ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੋਲੀ ਦਾ ਵਿਰੋਧ

ਗ੍ਰਾਮ ਸਭਾ ’ਚ ਕੋਈ ਫ਼ੈਸਲਾ ਸਿਰੇ ਨਾ ਚੜ੍ਹਿਆ; ਜਬਰੀ ਕਬਜ਼ੇ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 5 ਜੁਲਾਈ

Advertisement

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਮੰਡੌਰ ਵਿੱਚ ਕੀਤੀ ਗਈ ਕਥਿਤ ਡੰਮ੍ਹੀ ਬੋਲੀ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ, ਪਟਿਆਲਾ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਡੀਸੀ ਵੱਲੋਂ ਕੀਤੇ ਵਾਅਦੇ ਵੀ ਵਫ਼ਾ ਨਾ ਹੋਏ। ਪ੍ਰਦਰਸ਼ਨ ਦੌਰਾਨ ਡੀਸੀ ਵੱਲੋਂ ਏਡੀਸੀ (ਡੀ) ਨੂੰ ਪਿੰਡ ਮੰਡੌਰ ਦੀ ਬੋਲੀ ਦੇ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਅੱਜ ਵੀ ਇਹ ਮੁੱਦਾ ਹੱਲ ਨਹੀਂ ਹੋਇਆ, ਜਿਸ ਕਰਕੇ ਦਲਿਤ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ।

ਏਡੀਸੀ (ਡੀ) ਵੱਲੋਂ ਜ਼ਮੀਨ ਦਾ ਸਹੀ ਫ਼ੈਸਲਾ ਕਰਨ ਲਈ ਮਜ਼ਦੂਰ ਆਗੂਆਂ, ਡੀਡੀਪੀਓ, ਬੀਡੀਪੀਓ ਅਤੇ ਪੰਚਾਇਤ ਸੈਕਟਰੀ ਨਾਲ ਕੀਤੀ ਮੀਟਿੰਗ ਵਿੱਚ ਪਿੰਡ ਮੰਡੌਰ ਵਿੱਚ ਅੱਜ ਗ੍ਰਾਮ ਸਭਾ ਦਾ ਇਜਲਾਸ ਰੱਖਿਆ ਗਿਆ, ਜਿਸ ਵਿੱਚ ਬਹੁਗਿਣਤੀ ਦੇ ਆਧਾਰ ’ਤੇ ਬੋਲੀ ਰੱਦ ਕਰਨ ਦਾ ਫ਼ੈਸਲਾ ਕੀਤਾ ਜਾਣਾ ਸੀ। ਅੱਜ ਜਦੋਂ ਬੀਡੀਪੀਓ ਅਤੇ ਪੰਚਾਇਤ ਅਧਿਕਾਰੀ ਗ੍ਰਾਮ ਸਭਾ ਦਾ ਇਜਲਾਸ ਕਰਨ ਲਈ ਪਿੰਡ ਪਹੁੰਚੇ ਤਾਂ ਮੰਡੌਰ ਦੇ ਲਗਭਗ 150 ਪਰਿਵਾਰਾਂ ਦੇ 200 ਤੋਂ ਵੱਧ ਮਜ਼ਦੂਰਾਂ ਨੇ ਬੋਲੀ ਰੱਦ ਕਰਕੇ ਜ਼ਮੀਨ ਸਾਂਝੀ ਖੇਤੀ ਜਾਂ ਪਸ਼ੂਆਂ ਲਈ ਹਰਾ ਚਾਰਾ ਬੀਜਣ ਲਈ ਦੇਣ ਦੀ ਮੰਗ ਉਠਾਈ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਕੋਈ ਠੋਸ ਜਾਂ ਲਿਖਤੀ ਕਾਰਵਾਈ ਕਰਨ ਦੀ ਬਜਾਏ ਸਿਰਫ਼ ਵੀਡੀਓਗ੍ਰਾਫ਼ੀ ਕਰਕੇ ਸਮਾਂ ਟਪਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਸੋਮਵਾਰ ਨੂੰ ਏਡੀਸੀ ਇਸ ਮੁੱਦੇ ’ਤੇ ਅੰਤਿਮ ਫ਼ੈਸਲਾ ਲੈਣਗੇ।

ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਬਹੁਗਿਣਤੀ ਦੇ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰਕੇ ਜ਼ਮੀਨ ਪਿੰਡ ਦੇ ਧਨਾਢ ਚੌਧਰੀਆਂ ਨੂੰ ਦੇਣ ਦਾ ਪੱਖ ਪੂਰ ਰਿਹਾ ਹੈ। ਕਮੇਟੀ ਦੇ ਮੈਂਬਰ ਹੇਮਰਾਜ ਸਿੰਘ, ਜਗਤਾਰ ਸਿੰਘ, ਅਤੇ ਗੁਰਪ੍ਰੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪਿੰਡ ਦੀ ਬਹੁਗਿਣਤੀ ਪਰਿਵਾਰ ਜ਼ਮੀਨ ’ਤੇ ਸਾਂਝੀ ਖੇਤੀ ਅਤੇ ਹਰੇ ਚਾਰੇ ਲਈ ਕਬਜ਼ਾ ਰੱਖਦੇ ਹਨ ਅਤੇ ਇਸ ਨੂੰ ਵੰਡ ਕੇ ਵਾਹ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਜ਼ਮੀਨ ’ਤੇ ਜ਼ਬਰਦਸਤੀ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰ ਸੰਘਰਸ਼ ਦੇ ਰਾਹ ਪੈਣਗੇ।

Advertisement