ਖੋ-ਖੋ: ਪੰਜਾਬ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਪੱਤਰ ਪ੍ਰੇਰਕ ਸਮਾਣਾ, 17 ਜਨਵਰੀ ਪੰਜਾਬ ਦੀਆਂ ਲੜਕੀਆਂ ਦੀ ਅੰਡਰ-14 ਖੋ-ਖੋ ਦੀ ਟੀਮ ਨੇ ਕੌਮੀ ਖੇਡਾਂ ਵਿੱਚ ਹਿੱਸਾ ਲੈ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਜੇਤੂ ਟੀਮ ’ਚ 6 ਖਿਡਾਰਣਾਂ ਬਲਾਕ ਸਮਾਣਾ ਦੇ ਸਰਕਾਰੀ ਸਮਾਰਟ ਸਕੂਲ ਪਿੰਡ ਫਤਿਹਗੜ੍ਹ ਛੰਨਾਂ ਦੀਆਂ...
Advertisement
ਪੱਤਰ ਪ੍ਰੇਰਕ
ਸਮਾਣਾ, 17 ਜਨਵਰੀ
Advertisement
ਪੰਜਾਬ ਦੀਆਂ ਲੜਕੀਆਂ ਦੀ ਅੰਡਰ-14 ਖੋ-ਖੋ ਦੀ ਟੀਮ ਨੇ ਕੌਮੀ ਖੇਡਾਂ ਵਿੱਚ ਹਿੱਸਾ ਲੈ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਜੇਤੂ ਟੀਮ ’ਚ 6 ਖਿਡਾਰਣਾਂ ਬਲਾਕ ਸਮਾਣਾ ਦੇ ਸਰਕਾਰੀ ਸਮਾਰਟ ਸਕੂਲ ਪਿੰਡ ਫਤਿਹਗੜ੍ਹ ਛੰਨਾਂ ਦੀਆਂ ਸਨ। ਸਰਕਾਰੀ ਸਮਾਰਟ ਸਕੂਲ ਪਿੰਡ ਫਤਿਹਗੜ੍ਹ ਛੰਨਾਂ ਦੀ ਪ੍ਰਿੰਸੀਪਲ ਗੁਰਸ਼ਰਨ ਕੌਰ ਨੇ ਦੱਸਿਆ ਕਿ ਕੌਮੀ ਖੇਡਾਂ ਲਈ ਸਕੂਲ ਦੀਆਂ 6 ਖਿਡਾਰਨਾਂ ਦੀ ਚੋਣ ਹੋਈ ਸੀ। ਜਿਨ੍ਹਾਂ ਖਿਡਾਰਨਾਂ ਨੇ ਪੰਜਾਬ ਦੀ ਟੀਮ ਵਿੱਚ ਕੌਮੀ ਪੱਧਰ ’ਤੇ ਮਹਾਰਾਸ਼ਟਰ ’ਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਪਿੰਡ ਤੇ ਜ਼ਿਲ੍ਹਾ ਪਟਿਆਲਾ ਦਾ ਨਾਂ ਰੋਸ਼ਨ ਹੋਇਆ ਹੈ। ਇਸ ਮੌਕੇ ਦਲਜੀਤ ਸਿੰਘ, ਨਵਜੀਤ ਸਿੰਘ ਸੋਨੀ, ਅਮਰੀਕ ਸਿੰਘ, ਹਰਦੇਵ ਸਿੰਘ ਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ।
Advertisement
×