ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਇੱਥੇ ਭਾਸ਼ਾ ਭਵਨ ਵਿੱਚ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ...
ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਇੱਥੇ ਭਾਸ਼ਾ ਭਵਨ ਵਿੱਚ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸਾਹਿਤਕਾਰ ਡਾ. ਪ੍ਰੇਮ ਵਿੱਜ ਨੇ ਕੀਤੀ। ਕਵੀ ਦਰਬਾਰ ਦੀ ਸ਼ੁਰੂਆਤ ਡਾ. ਬਿਮਲਾ ਗੁਗਲਾਨੀ ਨੇ ਕਵਿਤਾ ‘ਮੇਰਾ ਅਭਿਮਾਨ ਹੈ ਹਿੰਦੀ’ ਨਾਲ ਕੀਤੀ। ਇਸ ਮਗਰੋਂ ਡਾ. ਹਰਵਿੰਦਰ ਕੌਰ ‘ਅਜ਼ਾਦੀ’ ’ਤੇ ਵਿਅੰਗ ਕਸਦੀ ਕਵਿਤਾ ਰਾਹੀਂ ਇਸ ਦੇ ਸਹੀ ਅਰਥਾਂ ਨੂੰ ਸਮਝਣ ’ਤੇ ਜ਼ੋਰ ਦਿੱਤਾ। ਡਾ. ਧਰਮਪਾਲ ਸਾਹਿਲ ਨੇ ਮੋਬਾਈਲ ਦੇ ਮਨੁੱਖੀ ਜੀਵਨ ’ਚ ਅਸਰ ਬਾਰੇ ਵਿਅੰਗਮਈ ਕਵਿਤਾ ਪੇਸ਼ ਕੀਤੀ। ਡਾ. ਰਾਜਿੰਦਰ ਟੌਂਕੀ ਨੇ ‘ਜਹਾਂ ਰੋਜ਼ ਬਦਲਤਾ ਕਿਆ ਹੈ’ ਰਾਹੀਂ ਅਜੋਕੇ ਸਮਾਜ ਅਤੇ ਰਾਜਨੀਤੀ ’ਤੇ ਤਿੱਖਾ ਕਟਾਖਸ਼ ਕੀਤਾ। ਡਾ. ਅਨੂ ਗੌੜ ਨੇ ‘ਵਾਹ ਪੰਜਾਬੀ ਖਾਣਾ ਰੇ’ ਰਾਹੀਂ ਖ਼ੂਬ ਮਨੋਰੰਜਨ ਕੀਤਾ। ਮੀਨਾਕਸ਼ੀ ਵਰਮਾ ਨੇ ‘ਚਲਤੀ ਕਾ ਨਾਮ ਹਿੰਦੀ’ ਕਵਿਤਾ ਰਾਹੀਂ ਹਿੰਦੀ ਭਾਸ਼ਾ ਦੇ ਪਸਾਰ ਬਾਰੇ ਚਾਨਣਾ ਪਾਇਆ। ਡਾ. ਬਲਵਿੰਦਰ ਸਿੰਘ, ਡਾ. ਸੁਰੇਸ਼ ਨਾਇਕ, ਡਾ. ਪਰਵਿੰਦਰ ਸ਼ੋਖ਼, ਡਾ. ਪੰਕਜ ਕਪੂਰ, ਅੰਮ੍ਰਿਤਪਾਲ ਕੌਫ਼ੀ , ਡਾ. ਮਹਿੰਦਰ ਸਿੰਘ ਜੱਗੀ, ਡਾ. ਪ੍ਰੇਮ ਵਿੱਜ ਨੇ ਵੀ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਆਪਣੀ ਕਵਿਤਾਵਾਂ ‘ਇੰਤਜ਼ਾਰ’, ‘ਸੁਪਨਾ’ ਤੇ ‘ਬਚਪਨ’ ਰਾਹੀਂ ਕਵੀ ਦਰਬਾਰ ਨੂੰ ਬਹੁ-ਪਰਤੀ ਬਣਾ ਦਿੱਤਾ। ਅੰਤ ਵਿੱਚ ਡਾਇਰੈਕਟਰ ਜ਼ਫ਼ਰ ਨੇ ਆਪਣੀ ਕਵਿਤਾ ‘ਅੰਧੇ ਏਹਿ ਨਾ ਆਖਿਅਨਿ’ ਰਾਹੀਂ ਇਨਸਾਨੀ ਨਜ਼ਰੀਏ ਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕੀਤਾ। ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਬਾਖੂਬੀ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਰਾਬੀਆ, ਵਿਦਵਾਨ ਡਾ. ਮਹੇਸ਼ ਕੁਮਾਰ ਸ਼ਰਮਾ ਗੌਤਮ, ਕਵੀ ਡਾ. ਅਮਰਜੀਤ ਕੌਂਕੇ, ਡਾ. ਦਰਸ਼ਨ ਸਿੰਘ ਆਸ਼ਟ, ਅਵਤਾਰਜੀਤ, ਸੰਤ ਸਿੰਘ ਸੋਹਲ, ਹਰੀ ਸਿੰਘ ਚਮਕ ਤੇ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸਰੋਤੇ ਮੌਜੂਦ ਸਨ।