ਕੰਗਨਾ ਰਣੌਤ ਨੂੰ ਕਾਨੂੰਨ ਅੱਗੇ ਗੋਡੇ ਟੇਕਣੇ ਪਏ: ਬਹਿਰੂ
ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਬੀਬੀਆਂ ਖਿਲਾਫ਼ ਵਰਤੀ ਮਾੜੀ ਸ਼ਬਦਾਵਲੀ ਸਬੰਧੀ ਚੱਲਦੇ ਮੁਕੱਦਮੇ ਸਬੰਧੀ ਚਾਰ ਸਾਲਾਂ ਬਾਅਦ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋ ਕੇ ਅਦਾਕਾਰਾ ਵੱਲੋਂ ਬਿਰਧ ਕਿਸਾਨ ਬੀਬੀ ਮਹਿੰਦਰ ਕੌਰ ਤੇ ਪਰਿਵਾਰ ਤੋਂ ਮੁਆਫ਼ੀ ਮੰਗਣ ਸਬੰਧੀ...
Advertisement 
ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਬੀਬੀਆਂ ਖਿਲਾਫ਼ ਵਰਤੀ ਮਾੜੀ ਸ਼ਬਦਾਵਲੀ ਸਬੰਧੀ ਚੱਲਦੇ ਮੁਕੱਦਮੇ ਸਬੰਧੀ ਚਾਰ ਸਾਲਾਂ ਬਾਅਦ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋ ਕੇ ਅਦਾਕਾਰਾ ਵੱਲੋਂ ਬਿਰਧ ਕਿਸਾਨ ਬੀਬੀ ਮਹਿੰਦਰ ਕੌਰ ਤੇ ਪਰਿਵਾਰ ਤੋਂ ਮੁਆਫ਼ੀ ਮੰਗਣ ਸਬੰਧੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਸੱਚ ਇਹ ਹੈ ਕਿ ਇਹ ਕਾਨੂੰਨੀ ਟੱਕਰ ਆਰ ਐੱਸ ਐੱਸ ਅਤੇ ਕੇਂਦਰ ਸਰਕਾਰ ਨਾਲ ਕੋਈ ਦ੍ਰਿੜ ਇਰਾਦੇ ਅਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲਾ ਹੀ ਕਰ ਸਕਦਾ ਸੀ। ਇਸ ਲਈ ਭਾਰਤ ਦੇ ਕਿਸਾਨ ਬੀਬੀ ਮਹਿੰਦਰ ਕੌਰ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹਨ।
Advertisement
Advertisement 
× 

