ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ’ਚ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਉਤਸ਼ਾਹ ਨਾਲ ਮਨਾ ਕੇ ਤੇ ਸਭਨਾਂ ਨੂੰ ਸ਼ਰਧਾ ਦੇ ਰੰਗ ਵਿੱਚ ਰੰਗ ਦਿੱਤਾ ਗਿਆ। ਵਿਦਿਆਰਥੀਆਂ ਨੇ ਭਜਨਾਂ ਦੀ ਪੇਸ਼ਕਾਰੀ, ਰੂਹਾਨੀ ਭਗਤੀ, ਆਰਤੀ, ਕ੍ਰਿਸ਼ਨ ਦੇ ਜੀਵਨ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਦੀ ਪੇਸ਼ਕਾਰੀ, ਭਗਵਾਨ ਕ੍ਰਿਸ਼ਨ ਅਤੇ ਸੁਦਾਮਾ ਵਿਚਕਾਰ ਸੱਚੀ ਦੋਸਤੀ ਦਾ ਪ੍ਰਦਰਸ਼ਨ, ਵਫ਼ਾਦਾਰੀ, ਨਿਮਰਤਾ ਅਤੇ ਪਿਆਰ ਦੇ ਸੰਦੇਸ਼ ਨਾਲ ਪ੍ਰਭਾਵਿਤ ਕੀਤਾ। ਦਹੀ ਹਾਂਡੀ ਦੀ ਪੇਸ਼ਕਾਰੀ ਮੌਕੇ ਸਕੂਲ ਖੁਸ਼ੀ ਅਤੇ ਅਧਿਆਤਮਿਕਤਾ ਦਾ ਆਭਾ ਫੈਲਾਉਂਦੇ ਹੋਏ ਸਕੂਲ ‘ਜੈ ਕਨ੍ਹਈਆ ਲਾਲ ਕੀ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸ਼ਰਧਾ ਦੀ ਪ੍ਰਸ਼ੰਸਾ ਕੀਤੀ।ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾਂ ਵਿੱਚ ਜਨਮ ਅਸ਼ਟਮੀ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਜੁੜੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਅਸੀਸ ਦਿੱਤੇ ਅਤੇ ਕਿਹਾ ਕਿ ਕ੍ਰਿਸ਼ਨ ਜੀ ਦੀ ਜੀਵਨ-ਲੀਲਾ ਧਰਮ, ਸੱਚਾਈ ਅਤੇ ਨਿਸ਼ਕਾਮ ਕਰਮ ਦਾ ਪਾਠ ਪੜ੍ਹਾਉਂਦੀ ਹੈ।