ਖੇਤਰੀ ਪ੍ਰਤੀਨਿਧਪਟਿਆਲਾ, 23 ਜਨਵਰੀਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ, ਸ਼ੋਸ਼ਣ ਦਾ ਸ਼ਿਕਾਰ ਤੇ ਲੋੜਵੰਦ ਔਰਤਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਨਾਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤ ਤੋਂ ਮਜਬੂਰ ਔਰਤਾਂ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਕ੍ਰਿਸ਼ਨਾ ਲੈਬ ਦੇ ਸਾਹਮਣੇ 24 ਘੰਟੇ ਨਿਰੰਤਰ ਕਾਰਜਸ਼ੀਲ ਸਖੀ-ਵਨ ਸਟਾਪ ਸੈਂਟਰ ਦਾ ਸਹਾਰਾ ਲੈ ਸਕਦੀਆਂ ਹਨ।ਉਹ ਇੱਥੇ ਸਖੀ ਵਨ ਸਟਾਪ ਸੈਂਟਰ ਵਿੱਚ ਮਦਦ ਲਈ ਆਈਆਂ ਔਰਤਾਂ ਦੀਆਂ ਦਰਖਾਸਤਾਂ ਦੀ ਸਮੀਖਿਆ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹੁਣ ਪੀੜਤ ਔਰਤਾਂ ਡਿਜ਼ੀਟਲ ਤਰੀਕੇ ‘ਸਖੀ’ ਐਪ ’ਤੇ ਆਨਲਾਈਨ ਪੋਰਟਲ ਰਾਹੀਂ ਵੀ ਮਦਦ ਲੈ ਸਕਦੀਆਂ ਹਨ। ਘਰੇਲੂ ਹਿੰਸਾ, ਜਬਰ ਜਨਾਹ, ਤੇਜ਼ਾਬੀ ਹਮਲੇ, ਬਾਲ ਯੋਨ-ਸ਼ੋਸ਼ਣ, ਬਾਲ ਵਿਆਹ, ਦਾਜ ਸਮੱਸਿਆ, ਸਾਈਬਰ ਕ੍ਰਾਈਮ, ਮਹਿਲਾ ਤਸਕਰੀ ਜਾਂ ਗੁੰਮਸ਼ੁਦਗੀ ਆਦਿ ਨਾਲ ਸਬੰਧਤ ਮਹਿਲਾਵਾਂ ਦੀ ਮਦਦ ਲਈ ਹਰ ਸਬੰਧਤ ਵਿਭਾਗ ਸਦਾ ਤਤਪਰ ਹੈ।ਉਨ੍ਹਾਂ ਪੋਰਟਲ ਵਿੱਚ ਜੁੜੇ ਪੁਲੀਸ ਤੇ ਸਿਹਤ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਹੁਨਰ ਵਿਕਾਸ, ਰੈੱਡ ਕਰਾਸ, ਸਿੱਖਿਆ ਵਿਭਾਗ ਤੇ ਬਾਲ ਸੁਰੱਖਿਆ ਯੂਨਿਟ ਆਦਿ ਦੋ ਦਰਜਨ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ। ਔਰਤਾਂ ਐਪ ਇੰਸਟਾਲ ਕਰਨ ਲਈ ਲਿੰਕ httpsakhiapp.punjab.gov.in/ ਉੱਤੇ ਜਾ ਕੇ ਇਸ ਨੂੰ ਆਪਣੇ ਫੋਨ ਵਿੱਚ ਇੰਸਟਾਲ ਕਰ ਸਕਦੀਆਂ ਹਨ।ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਡਾ. ਨਵਜੋਤ ਸ਼ਰਮਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ, ਸੈਂਟਰ ਇੰਚਾਰਜ ਰਜਮੀਤ ਕੌਰ, ਪੁਲੀਸ ਫੈਸਿਲੀਟੇਸ਼ਨ ਅਫ਼ਸਰ ਇੰਸਪੈਕਟਰ ਕਰਮਜੀਤ ਕੌਰ ਸਮੇਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਹੁਨਰ ਵਿਕਾਸ, ਰੈੱਡ ਕਰਾਸ ਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਮੌਜੂਦ ਸਨ।