ਰਾਜਪੁਰਾ ’ਚ ਲੁੱਟ ਦੀਆਂ ਵਾਰਦਾਤਾਂ ਵਧੀਆਂ: ਹਰਦਿਆਲ ਕੰਬੋਜ
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਹਲਕਾ ਰਾਜਪੁਰਾ ਦਾ ਸਹੀ ਵਿਕਾਸ ਨਾ ਕਰਵਾਉਣ ’ਤੇ ਹਾਕਮ ਧਿਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਜਪੁਰਾ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੀਆਂ ਕਲੋਨੀਆਂ ਦੇ ਵਿੱਚ ਵਿਕਾਸ...
Advertisement
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਹਲਕਾ ਰਾਜਪੁਰਾ ਦਾ ਸਹੀ ਵਿਕਾਸ ਨਾ ਕਰਵਾਉਣ ’ਤੇ ਹਾਕਮ ਧਿਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਰਾਜਪੁਰਾ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੀਆਂ ਕਲੋਨੀਆਂ ਦੇ ਵਿੱਚ ਵਿਕਾਸ ਦੇ ਨਾਮ ’ਤੇ ਲੋਕਾਂ ਦੀ ਲੁੱਟ ਹੋਈ ਹੈ। ਲੋਕ ਸਾਫ਼ ਸੁਥਰੇ ਪੀਣ ਵਾਲ਼ੇ ਪਾਣੀ ਲਈ ਤਰਸ ਗਏ ਹਨ। ਸ਼ਹਿਰ ਵਿਚ ਰੋਜ਼ਾਨਾ ਸ਼ਰੇਆਮ ਚੋਰੀ, ਡਕੈਤੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਕੰਬੋਜ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਪੰਜਾਬ ਗਰਾਂਟ ਕਮਿਸ਼ਨ ਦੇ ਵੱਲੋਂ ਰਾਜਪੁਰਾ ਸ਼ਹਿਰ ਦੇ ਲਈ ਤਿੰਨ ਤੋਂ ਚਾਰ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਪੈਸਾ ਨੀਲਪੁਰ, ਸਤਨਾਮ ਨਗਰ, ਪੀਰ ਕਲੋਨੀ ਆਦਿ ਇਲਾਕਿਆਂ ਦੇ ਵਿੱਚ ਵਰਤਿਆ ਜਾਵੇ, ਜਿੱਥੇ ਬੁਨਿਆਦੀ ਸਹੂਲਤਾਂ ਦੀ ਜ਼ਰੂਰਤ ਹੈ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਪੈਸਾ ਹੋਰ ਥਾਵਾਂ ਦੇ ਉੱਪਰ ਵਰਤਿਆ ਗਿਆ ਤਾਂ ਉਹ ਖ਼ੁਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ।
Advertisement
Advertisement
×