DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਗਮ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

6 ਵਿੱਘੇ 16 ਵਿਸਵੇ ਜ਼ਮੀਨ ’ਤੇ ਕੀਤਾ ਹੋਇਆ ਸੀ ਕਬਜ਼ਾ
  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਨਾਜਾਇਜ਼ ਕਬਜ਼ਾ ਛੁਡਵਾਉਂਦੀ ਹੋਈ ਨਿਗਮ ਦੀ ਟੀਮ।
Advertisement

ਨਗਰ ਨਿਗਮ ਪਟਿਆਲਾ ਨੇ 6 ਵਿੱਘੇ 6 ਵਿਸਵੇ ਸਰਕਾਰੀ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾ ਲਿਆ ਹੈ। ਇਹ ਜ਼ਮੀਨ ਵੀਰ ਜੀ ਦੀਆਂ ਮੜ੍ਹੀਆਂ ਦੇ ਪਿਛਲੇ ਹਿੱਸੇ ’ਚ ਸਥਿਤ ਸੀ, ਜਿਸ ’ਤੇ ਲੰਮੇ ਸਮੇਂ ਤੋਂ ਕਬਜ਼ਾ ਧਾਰਕ ਵੱਲੋਂ ਅਣਅਧਿਕਾਰਤ ਤੌਰ ’ਤੇ ਕਬਜ਼ਾ ਕਰਕੇ 600 ਗਜ਼ ਵਿੱਚ ਵਰਕਸ਼ਾਪ ਵੀ ਚਲਾਈ ਜਾ ਰਹੀ ਸੀ। ਇਹ ਕਾਰਵਾਈ ਨਗਰ ਨਿਗਮ ਪਟਿਆਲਾ ਵੱਲੋਂ ਕਮਿਸ਼ਨਰ ਪਰਮਵੀਰ ਸਿੰਘ ਦੀ ਰਹਿਨੁਮਾਈ ਹੇਠ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਨਤੀਜਾ ਹੈ। ਸਕੱਤਰ ਸੁਰਜੀਤ ਸਿੰਘ ਚੀਮਾ, ਸੁਪਰਡੈਂਟ ਮਨੀਸ਼ ਪੁਰੀ, ਸੁਪਰਡੈਂਟ ਲਵਨੀਸ਼ ਗੋਇਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਅਫ਼ਸਰ ਵਿਸ਼ਾਲ ਵਰਮਾ ਅਤੇ ਪਟਵਾਰੀ ਹਰਬੰਸ ਸਿੰਘ ਤੇ ਹੋਰ ਕਲਰਕ ਤੇ ਅਧਿਕਾਰੀਆਂ ਸਮੇਤ ਪੁਲੀਸ ਪ੍ਰਸ਼ਾਸਨ ਵੱਲੋਂ ਨੇਪਰੇ ਚਾੜ੍ਹੀ ਗਈ। ਸੁਰਜੀਤ ਚੀਮਾ ਨੇ ਦੱਸਿਆ ਕਿ ਕਬਜ਼ਾ ਧਾਰਕ ਨੇ ਇਸ ਜਗ੍ਹਾ ਨੂੰ ਆਪਣਾ ਬਣਾਉਣ ਲਈ ਅਦਾਲਤ ਦਾ ਰੁਖ ਕੀਤਾ ਸੀ ਪਰ ਅਦਾਲਤ ਵੱਲੋਂ 24 ਜੁਲਾਈ 2025 ਨੂੰ ਇਸ ਕੇਸ ਨੂੰ ਖਾਰਜ ਕਰ ਦਿੱਤਾ ਗਿਆ ਜਿਸ ਮਗਰੋਂ ਨਿਗਮ ਨੇ ਇਸ ਕਬਜ਼ੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਜਗ੍ਹਾ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ। ਨਗਰ ਨਿਗਮ ਦੇ ਸੁਪਰਡੈਂਟ ਮਨੀਸ਼ ਪੁਰੀ ਅਤੇ ਇੰਸਪੈਕਟਰ ਵਿਸ਼ਾਲ ਵਰਮਾ ਸਾਂਝੇ ਤੌਰ ’ਤੇ ਦੱਸਿਆ ਕਿ ਨਾਜਾਇਜ਼ ਤਰੀਕੇ ਨਾਲ ਕਿਸੇ ਵੀ ਸਰਕਾਰੀ ਜਾਇਦਾਦ ਨੂੰ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਅਤੇ ਨਗਰ ਨਿਗਮ ਇਸ ਦੀ ਕਦੇ ਵੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਨਾ ਸਿਰਫ਼ ਕਬਜ਼ਾ ਛੁਡਵਾਇਆ ਗਿਆ ਹੈ, ਸਗੋਂ ਨਗਰ ਨਿਗਮ ਕਬਜ਼ਾ ਧਾਰਕ ਤੋਂ ਉਕਤ ਜ਼ਮੀਨ ਦੇ ਨਾਜਾਇਜ਼ ਇਸਤੇਮਾਲ ਕਰਨ ਬਦਲੇ ਜੁਰਮਾਨੇ ਦੀ ਰਿਕਵਰੀ ਦੀ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸਥਾਨਕ ਲੋਕਾਂ ਅਤੇ ਇਲਾਕਾ ਨਿਵਾਸੀਆਂ ਨੇ ਵੀ ਸ਼ਲਾਘਾ ਕੀਤੀ ਹੈ।

Advertisement
Advertisement
×