ਹੋਣਹਾਰ ਵਿਦਿਆਰਥਣ ਗੁਰਲੀਨ ਸਿੱਧੂ ਦਾ ਸਨਮਾਨ
ਪਟਿਆਲਾ: ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵਿੱਚ 30ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰਕੇ ਆਈ.ਏ.ਐਸ ਅਧਿਕਾਰੀ ਬਣੀ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਦੀ ਹੋਣਹਾਰ ਡਾ. ਗੁਰਲੀਨ ਕੌਰ ਸਿੱਧੂ ਦਾ ਸਮਾਗਮ ਦੌਰਾਨ ਸਕੂਲ ਵਿੱਚ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਲੀਨ ਸਿੱਧੂ ’ਤੇ...
Advertisement
ਪਟਿਆਲਾ: ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵਿੱਚ 30ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰਕੇ ਆਈ.ਏ.ਐਸ ਅਧਿਕਾਰੀ ਬਣੀ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਦੀ ਹੋਣਹਾਰ ਡਾ. ਗੁਰਲੀਨ ਕੌਰ ਸਿੱਧੂ ਦਾ ਸਮਾਗਮ ਦੌਰਾਨ ਸਕੂਲ ਵਿੱਚ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਲੀਨ ਸਿੱਧੂ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਦੁਆਰਾ ਕੀਤੀ ਗਈ। ਸਕੂਲ ਦੇ ਡਾਇਰੈਕਟਰ ਡਾ.ਐਸ.ਐਸ. ਸੋਢੀ ਨੇ ਆਖਿਆ ਕਿ ਡਾ. ਗੁਰਲੀਨ ਸਿੱਧੂ ਨੇ ਨਾ ਸਿਰਫ਼ ਆਪਣੇ ਮਾਪਿਆਂ,ਬਲਕਿ ਉਨ੍ਹਾਂ ਦੇ ਇਸ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਹੈ। ਜੂਨੀਅਰ ਵਿਦਿਆਰਥੀ ਸ਼ਿਵਰਾਮ ਦੇ ਭੰਗੜੇ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾਏ। ਪ੍ਰਿੰਸੀਪਲ ਡਾ. ਪੂਨਮ ਅਰੋੜਾ ਨੇ ਡਾ. ਗੁਰਲੀਨ ਕੌਰ ਸਿੱਧੂ ਅਤੇ ਉਸ ਨਾਲ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ
Advertisement
Advertisement
×